ਪਰਿਭਾਸ਼ਾ
ਕ੍ਰਿ- ਉੱਗਣਾ. ਉਪਜਣਾ. ਅੰਕੁਰਿਤ ਹੋਣਾ. "ਨਾਉ ਬੀਜੇ ਨਾਉ ਉਗਵੈ." (ਵਾਰ ਰਾਮ ੧. ਮਃ ੩) ੨. ਉਦੇ (ਉਦਯ) ਹੋਣਾ. ਪ੍ਰਗਟ ਹੋਣਾ. "ਜੇ ਸਉ ਚੰਦਾ ਉਗਵਹਿ." (ਵਾਰ ਆਸਾ ਮਃ ੨) ੩. ਸੰਗ੍ਯਾ- ਪ੍ਰਾਤਹਕਾਲ. ਭੋਰ. ਤੜਕਾ। ੪. ਪੂਰਵ ਦਿਸ਼ਾ, ਜਿਸ ਪਾਸਿਓਂ ਸੂਰਜ ਉਦੇ ਹੁੰਦਾ ਹੈ. "ਉਗ- ਵਣਹੁ ਤੈ ਆਥਵਣਹੁ." (ਵਾਰ ਰਾਮ ੩)
ਸਰੋਤ: ਮਹਾਨਕੋਸ਼