ਪਰਿਭਾਸ਼ਾ
ਸਰਵ- ਵੇ. ਉਹ। ੨. ਇਹ. ਯਹ. "ਮਾਈ! ਮਨੁ ਮੇਰੋ ਬਸਿ ਨਾਹਿ। ਨਿਸ ਬਾਸੁਰ ਬਿਖਿਅਨ ਕਉ ਧਾਵਤ, ਕਿਹਿ ਬਿਧਿ ਰੋਕਉ ਤਾਹਿ? ਬੇਦ ਪੁਰਾਨ ਸਿਮ੍ਰਿਤਿ ਕੇ ਮਤਿ ਸੁਨਿ ਨਿਮਖ ਨਹੀ ਏ¹ ਬਸਾਵੈ." (ਸੋਰ ਮਃ ੯) ਇਹ ਮਨ ਨਿਮਖ ਮਾਤ੍ਰ ਧਾਰਣ ਨਹੀਂ ਕਰਦਾ. "ਏ ਅਖਰ ਖਿਰਿ ਜਾਹਿਗੇ." (ਗਉ ਬਾਵਨ ਕਬੀਰ) ੩. ਵ੍ਯ- ਇਸ ਦੀ ਵਰਤੋਂ ਸੰਬੋਧਨ ਲਈ ਹੁੰਦੀ ਹੈ. ਹੇ! "ਏ ਮਨ ਚੰਚਲਾ! ਚਤੁਰਾਈ ਕਿਨੈ ਨ ਪਾਇਆ." (ਅਨੰਦੁ) ੪. ਸੰ. ਸੰਗ੍ਯਾ- ਵਿਸਨੁ। ੫. ਪੰਜਾਬੀ ਵਿੱਚ ਕ੍ਰਿਯਾ "ਹੈ" ਵਾਸਤੇ ਭੀ ਏ ਸ਼ਬਦ ਆਉਂਦਾ ਹੈ. ਜੈਸੇ- ਕਰਤਾਰ ਨਾਲ ਪਿਆਰ ਕਰਦਾ ਏ.
ਸਰੋਤ: ਮਹਾਨਕੋਸ਼
E
ਅੰਗਰੇਜ਼ੀ ਵਿੱਚ ਅਰਥ2
pron, This, these;—inter. O! (used in addressing one).
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ