ਏਕਤੁ
aykatu/ēkatu

ਪਰਿਭਾਸ਼ਾ

ਸੰ. ਸੰਗ੍ਯਾ- ਏਕਤਾ. ਏਕਾ. ਏਕਤ੍ਵ. ਐਕਯ.#ਸ਼ਾਮਿਲ ਹੋ ਪੀਰ ਮੇ ਸ਼ਰੀਰ ਮੇ ਨ ਭੇਦ ਰਾਖ#ਅੰਤਰ ਕਪਟ ਜੌ ਉਘਾਰੈ ਤੋ ਉਘਰਜਾਇ,#ਐਸੋ ਠਾਟ ਠਾਨੈ ਜੌ ਬਿਨਾ ਹੂੰ ਯੰਤ੍ਰ ਮੰਤ੍ਰ ਕਰੇ#ਸਾਂਪ ਕੋ ਜਹਿਰ ਯੌਂ ਉਤਾਰੈ ਤੋ ਉਤਰਜਾਇ,#"ਠਾਕੁਰ" ਕਹਿਤ ਯਹ ਕਠਿਨ ਨ ਜਾਨੋ ਕਛੂ#ਏਕਤਾ ਕਿਯੇ ਤੇ ਕਹੋ ਕਹਾਂ ਨ ਸੁਧਰਜਾਇ?#ਚਾਰ ਜਨੇ ਚਾਰ ਹੂ ਦਿਸ਼ਾ ਤੇ ਚਾਰ ਕੋਨੇ ਗਹਿ#ਮੇਰੁ ਕੋ ਹਿਲਾਯਕੈ ਉਖਾਰੈਂ ਤੋ ਉਖਰਜਾਇ.#੨. ਸਮਾਨਤਾ. ਬਰਾਬਰੀ. "ਏਕਤੁ ਰਾਚੈ ਪਰਹਰਿ ਦੋਇ." (ਬਸੰ. ਅਃ ਮਃ ੧)
ਸਰੋਤ: ਮਹਾਨਕੋਸ਼