ਏਕਮ
aykama/ēkama

ਪਰਿਭਾਸ਼ਾ

ਸੰਗ੍ਯਾ- ਚੰਦ੍ਰਮਾ ਦੇ ਮਹੀਨੇ ਦੀ ਅੰਧੇਰੇ ਅਤੇ ਚਾਂਦਨੇ ਪੱਖ ਦੀ ਪਹਿਲੀ ਤਿਥਿ. ਏਕੋਂ. ਦੇਖੋ, ਫ਼ਾ. ਯਕਮ. "ਏਕਮ ਏਕੰਕਾਰ ਨਿਰਾਲਾ." (ਬਿਲਾ ਮਃ ੧. ਥਿਤੀ) ੨. ਵਿ- ਅਦੁਤੀ. ਲਾਸਾਨੀ. "ਏਕਮ ਏਕੈ ਆਪਿ ਉਪਾਇਆ." (ਮਾਝ ਅਃ ਮਃ ੩) ੩. ਪ੍ਰਥਮ. ਪਹਿਲਾ.
ਸਰੋਤ: ਮਹਾਨਕੋਸ਼

EKAM

ਅੰਗਰੇਜ਼ੀ ਵਿੱਚ ਅਰਥ2

s. f, The first day of the Hindú fortnight.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ