ਪਰਿਭਾਸ਼ਾ
ਸੰ. एकादशी. ਸੰਗ੍ਯਾ- ਚੰਦ੍ਰਮਹੀਨੇ ਦੀ ਅੰਧੇਰੇ ਅਤੇ ਚਾਨਣੇ ਪੱਖ ਦੀ ਗਿਆਰਵੀਂ ਤਿਥਿ. ਵੈਸਨਵਮਤ ਵਿੱਚ ਏਕਾਦਸ਼ੀ ਨੂੰ ਵ੍ਰਤ ਰੱਖਣਾ ਪੁੰਨਕਰਮ ਹੈ. ਇਸ ਦਿਨ ਅੰਨ ਖਾਣਾ ਪਾਪ ਹੈ. ਦੇਖੋ, ਹਰਿਵਾਸਰ. ਸਿੱਖਧਰਮ ਵਿੱਚ ਇਹ ਵ੍ਰਤ ਦੱਸਿਆ ਹੈ-#"ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ,#ਇੰਦ੍ਰੀ ਬਸਿ ਕਰਿ ਸੁਣਹੁ ਹਰਿਨਾਮ,#ਮਨਿ ਸੰਤੋਖ ਸਰਬ ਜੀਅ ਦਇਆ,#ਇਨ ਬਿਧਿ ਬਰਤੁ ਸੰਪੂਰਨ ਭਇਆ."#(ਗਉ ਥਿਤੀ ਮਃ ੫)
ਸਰੋਤ: ਮਹਾਨਕੋਸ਼
EKÁDSHÍ
ਅੰਗਰੇਜ਼ੀ ਵਿੱਚ ਅਰਥ2
s. f, Corrupted from the Sanskrit word Ekádashí. The eleventh day of lunar month, on which the Hindús generally keep fast; i. q. Akádsí, Akátsí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ