ਪਰਿਭਾਸ਼ਾ
ਦੋਇ ਮਰੰਤਹ ਚਾਰਿ। ਚਾਰਿ ਮਰੰਤਹ ਛਹ ਮੂਏ ਚਾਰਿ ਪੁਰਖ ਦੋਇ ਨਾਰਿ. (ਸ. ਕਬੀਰ) ਇੱਕ ਦੇਹਾਭਿਮਾਨ (ਹੌਮੈ) ਦੇ ਮਰਣ ਨਾਲ, ਰਾਗ ਦ੍ਵੇਸ ਦੋਵੇਂ ਮਰ ਗਏ. ਦੋ ਦੇ ਮਰਣ ਤੋਂ ਕਾਮ, ਕ੍ਰੋਧ, ਲੋਭ, ਮੋਹ ਚਾਰੇ ਨਾਸ਼ ਹੋਏ. ਚਾਰ ਦੇ ਨਸ੍ਟ ਹੋਣ ਤੇ ਹਰਖ, ਸ਼ੋਕ, ਜਨਮ, ਮਰਣ, ਈਰਖਾ, ਕਾਮਨਾ, ਛੀ ਮਰ ਗਏ, ਇਨ੍ਹਾਂ ਵਿੱਚੋਂ ਚਾਰ ਪੁਲਿੰਗ ਅਤੇ ਦੋ ਇਸ੍ਤ੍ਰੀਲਿੰਗ ਹਨ। ੨. ਇੱਕ ਅਗ੍ਯਾਨ ਦੇ ਮਰਣ ਤੋਂ ਆਵਰਣ ਅਤੇ ਵਿਕ੍ਸ਼ੇਪ ਦੋ ਮਰੇ, ਦੋ ਮਰਣ ਤੋਂ ਚਾਰ ਪ੍ਰਕਾਰ ਦੇ ਮਿਥ੍ਯਾਭ੍ਰਮ, (ਅਨਾਤਮਾ ਵਿੱਚ ਆਤਮ ਬੁੱਧਿ, ਅਨਿਤ੍ਯ ਵਿੱਚ ਨਿਤ੍ਯ ਬੁੱਧਿ, ਦੁਖ ਵਿੱਚ ਸੁਖ ਬੁੱਧਿ ਅਤੇ ਅਸ਼ੁਚਿ ਵਿੱਚ ਸ਼ੁਚਿ ਬੁੱਧਿ) ਦਾ ਅਭਾਵ ਹੋਇਆ. ਚਾਰ ਮਰਣ ਤੋਂ ਛੀ- ਹਰਖ, ਸ਼ੋਕ, ਜਨਮ, ਮਰਣ, ਈਰਖਾ, ਤ੍ਰਿਸਨਾ, ਮਰੇ ਇਨ੍ਹਾਂ ਛੀਆਂ ਵਿੱਚੋਂ ਦੋ ਇਸ੍ਤੀਲਿੰਗ ਅਤੇ ਚਾਰ ਪੁਲਿੰਗ ਹਨ.
ਸਰੋਤ: ਮਹਾਨਕੋਸ਼