ਏਕ ਸਮੈ ਸ੍ਰੀ ਆਤਮਾ
ayk samai sree aatamaa/ēk samai srī ātamā

ਪਰਿਭਾਸ਼ਾ

ਅਕਾਲਉਸਤਤਿ ਵਿੱਚ ੨੦੧ ਅੰਕ ਤੋਂ ੨੧੦ ਤੀਕ ਦਸ ਦੋਹਰੇ ਹਨ, ਜਿਨ੍ਹਾਂ ਵਿੱਚੋਂ ਨੌ ਦੋਹੇ ਮਤਿ ਨੂੰ ਮਨ ਦੇ ਪ੍ਰਸ਼ਨ ਰੂਪ ਹਨ, ਪਰੰਤੂ ਇਨ੍ਹਾਂ ਦਾ ਉੱਤਰ ਦਰਜ ਨਹੀਂ. ਸੰਪ੍ਰਦਾਈ ਗ੍ਯਾਨੀਆਂ ਨੇ ਜੋ ਉੱਤਰ ਕਲਪੇ ਹਨ ਉਨ੍ਹਾਂ ਨੂੰ ਇਨ੍ਹਾਂ ਦੋਹਿਆਂ ਨਾਲ ਮਿਲਾਕੇ ਇਸ ਥਾਂ ਲਿਖਦੇ ਹਾਂ-#ਏਕ ਸਮੈ ਸ੍ਰੀ ਆਤਮਾ ਉਚਰ੍ਯੋ ਮਤਿ ਸਿਉ ਬੈਨ,#ਸਭ ਪ੍ਰਤਾਪ ਜਗਦੀਸ ਕ ਕਹੋ ਸਗਲ ਬਿਧਿ ਤੈਨ.#(ਮਨ ਵੱਲੋਂ ਪ੍ਰਸ਼ਨ- )#੧. ਕੋ ਆਤਮਾ ਸਰੂਪ ਹੈ, ਕਹਿਂ ਸ੍ਰਿਸ੍ਟੀਕ ਬਿਚਾਰ,#ਕੌਨ ਧਰ੍‍ਮ, ਕੋ ਕਰ੍‍ਮ ਹੈ, ਕਹੋ ਸਗਲ ਵਿਸ੍ਤਾਰ.#੨. ਕਹਿਂ ਜੀਤਬ, ਕਹਿਂ ਮਰਨ ਹੈ, ਕਵਨ ਸੁਰ੍‍ਗ, ਕਹਿਂ ਨਰ੍‍ਕ,#ਕੋ ਸੁਘੜਾ, ਕੋ ਮੂੜ੍ਹਤਾ, ਕਹਾਂ ਤਰ੍‍ਕ, ਅਵਿਤਰ੍‍ਕ.#੩. ਕੋ ਨਿੰਦਾ, ਜਸ ਹੈ ਕਵਨ, ਕਵਨ ਪਾਪ, ਕਹਿਂ ਧਰ੍‍ਮ,#ਕਵਨ ਜੋਗ, ਕੋ ਭੋਗ ਹੈ, ਕਵਨ ਕਰ੍‍ਮ, ਅਪਕਰ੍‍ਮ.#੪. ਕਹੋ ਸੁ ਸਮ ਕਾਸੋਂ ਕਹੈਂ, ਦਮ ਕੋ ਕਹਾਂ ਕਹੰਤ,#ਕੋ ਸੂਰਾ, ਦਾਤਾ ਕਵਨ, ਕਹੋ ਤੰਤ ਕੋ ਮੰਤ.#੫. ਕਹਾਂ ਰੰਕ, ਰਾਜਾ ਕਵਨ, ਹਰਖ ਸੋਗ ਹੈ ਕੌਨ,#ਕੋ ਰੋਗੀ, ਰਾਗੀ ਕਵਨ, ਕਹੋ ਤੱਤ ਮੁਹਿ ਤੌਨ.#੬. ਕਵਨ ਰਿਸ੍ਟ, ਕੋ ਪੁਸ੍ਟ ਹੈ. ਕਹਿਂ ਸ੍ਰਿਸ੍ਟੀਕ ਵਿਚਾਰ,#ਕਵਨ ਸ੍ਰਿਸ੍ਟ, ਕੋ ਭ੍ਰਿਸ੍ਟ ਹੈ, ਕਹੋ ਸਗਲ ਵਿਸ੍ਤਾਰ.#੭. ਕਹਾਂ ਕਰ੍‍ਮ ਕੁੱਕਰ੍‍ਮ ਹੈ, ਕਹਾਂ ਭਰ੍‍ਮ ਕੋ ਨਾਸ,#ਕਹਾਂ ਚਿਤਨ ਕੀ ਚੇਸਟਾ, ਕਹਾਂ ਅਚੇਤ ਪ੍ਰਕਾਸ.#੮. ਕਹਾਂ ਨੇਮ, ਸੰਜਮ ਕਹਾਂ, ਕਹਾਂ ਗ੍ਯਾਨ ਅਗ੍ਯਾਨ,#ਕੋ ਰੋਗੀ, ਸੋਗੀ ਕਵਨ, ਕਹਾਂ ਭਰ੍‍ਮ ਕੀ ਹਾਨ.#੯. ਕੋ ਸੂਰਾ, ਸੁੰਦਰ ਕਵਨ, ਕਹਾਂ ਜੋਗ ਕੋ ਸਾਰ,#ਕੋ ਦਾਤਾ, ਗ੍ਯਾਨੀ ਕਵਨ, ਕਹਿਂ ਵਿਚਾਰ ਅਵਿਚਾਰ.#(ਅਕਾਲ)#ਮਤਿ ਵੱਲੋਂ ਉੱਤਰ-#੧. ਸਤਿ ਚਿਤ ਆਨਁਦ ਅਜ ਅਮਰ ਵ੍ਯਾਪਕ ਪਰਮ ਅਨੂਪ,#ਵਿਸ਼੍ਵਨਾਥ ਦੇਵਾਧਿਪਤਿ ਹੈ ਯਹ ਆਤਮ ਰੂਪ.#ਜੈਸੇ ਜਲ ਤੇ ਬੁਦਬੁਦਾ ਔਰ ਤਰੰਗ ਅਕਾਰ,#ਤੈਸੇ ਪੂਰਨ ਬ੍ਰਹਮ ਤੇ ਜਾਨੋ ਸ੍ਰਿਸ੍ਟਿ ਵਿਚਾਰ.#ਤਤ੍ਵਗ੍ਯਾਨ ਹਿਤ ਯਤਨ ਸਦ ਯਹੈ ਧਰ੍‍ਮ ਨਿਜ ਜਾਨ,#ਤਤਪਰ ਹੋ ਉਪਕਾਰ ਮੇ ਕਰ੍‍ਮ ਪਰਮ ਸ਼ੁਭ ਮਾਨ.#੨. ਸਦਾਚਾਰ ਅਰੁ ਯਸ਼ ਸਹਿਤ ਜੀਵਨ ਜੀਵਨ ਆਹਿ,#ਅਪਯਸ਼ ਔਰ ਵਿਕਾਰ ਯੁਤ ਜਿਯਨ ਮਰਨ ਜਗ ਮਾਹਿ.#ਮਨ ਕੀ ਸ਼ਾਂਤੀ ਸ੍ਵਰਗ ਹੈ ਨਰਕ ਦੇਹ ਅਭਿਮਾਨ,#ਪਰੈ ਨ ਵਸ਼ ਕਿਂਹ ਵਿਸਯ ਕੇ ਤਾਂਕੋ ਸੁਘੜਾ ਜਾਨ.#ਵਿਸ਼ਯਪਰਾਯਣ ਮੂੜ੍ਹ ਹੈ ਤਰ੍‍ਕ ਸੱਚ ਪਰਤੀਤਿ,#ਸੋ ਅਵਿਤਰ੍‍ਕ ਪਛਾਨੀਐ ਜੋ ਯਾਂਤੇ ਵਿਪਰੀਤਿ.#੩. ਭਗਨਪ੍ਰਤਿਗ੍ਯਾ ਨਿੰਦ ਹੈ ਅਰੁ ਰਣ ਪੀਠ ਦਿਖਾਨ,#ਸਤ੍ਯਪ੍ਰਤਿਗ੍ਯਾ ਵੀਰਤਾ ਯਹੈ ਜਗਤ ਯਸ਼ ਜਾਨ.#ਧਰਮਕਿਰਤ ਕੋ ਤ੍ਯਾਗਨੋ ਪਾਪ ਮਹਾਂ ਜਿਯ ਮਾਨ,#ਖੱਟ ਘਾਲਿਕੈ ਦੇਵਨੋ ਪੁੰਨ ਨ ਯਾ ਸਮ ਆਨ.#ਵਾਹਗੁਰੂ ਮੇ ਚਿੱਤ ਕੀ ਲਗਨ ਕਹਾਵੈ ਜੋਗ,#ਦਾਸ਼ ਇੰਦ੍ਰਿਅਨ ਹੋਯਕੈ ਸੁਖ ਭੋਗਨ ਹੈ ਭੋਗ.#ਜਗ ਕੋ ਸੁਖਦਾਯਕ ਕ੍ਰਿਯਾ ਗੁਰੁਮਤ ਮੇ ਹੈ ਕਰ੍‍ਮ,#ਵਿਸ਼੍ਵ ਦੁਖਾਵਨ ਲੋਭ ਵਸ਼ਿ ਜਾਨੋ ਸੋ ਅਪਕਰ੍‍ਮ.#੪. ਮਨ ਵਸ਼ ਕਰਨੋ ਸਮ ਅਹੈ ਦਮ ਇੰਦ੍ਰਿਨ ਜੈਕਾਰ,#ਦੂਰ ਕਰਨ ਅਨ੍ਯਾਯ ਹਿਤ ਲੜੈ ਸੁ ਸ਼ੂਰ ਵਿਚਾਰ.#ਦਾਤਾ ਵਿਦ੍ਯਾਦਾਨਿ ਹੈ ਅਰੁ ਨਿਸਕਾਮ ਉਦਾਰ,#ਸਤ੍ਯਨਾਮ ਅਰੁ ਵਾਹਗੁਰੁ ਮੰਤ੍ਰ ਤਤ੍ਵ ਨਿਰਧਾਰ.#੫. ਜਾਂਕੇ ਤ੍ਰਿਸਨਾ ਅਧਿਕ ਹੈ ਸੋਈ ਰੰਕ ਪਛਾਨ,#ਸੰਤੋਖੀ ਉਤਸਾਹ ਯੁਤ ਰਾਜਾ ਲੇਵੋ ਜਾਨ.#ਦੁਵਿਧਾ ਤ੍ਯਾਗਨ ਹਰ੍ਸ ਹੈ ਚਿੰਤਾ ਜਾਨੋ ਸ਼ੋਕ,#ਰੋਗੀ ਵਿਸਯਾਸਕ੍ਤ ਹੈ ਰਾਗੀ ਚਿੱਤ ਅਰੋਕ.#੬. ਸਹਿਤ ਵਿਵੇਕ ਸੁ ਰਿਸ੍ਟ ਹੈ ਪੁਸ੍ਟ ਪਰਾਕ੍ਰਮਵਾਨ,#ਮ੍ਰਿਗਤ੍ਰਿਸਨਾ ਅਰੁ ਸ੍ਵਪਨ ਵਤ ਸ੍ਰਿਸ੍ਟਿ ਦਸ਼ਾ ਲਿਹੁ ਜਾਨ.#ਮਾਨੁਸ ਤਨ ਸਫਲੋ ਕਿਯੋ ਜਿਨ ਸ਼ੁਭ ਕਰ੍‍ਮ ਕਮਾਇ,#ਸੁਈ ਸ੍ਰੇਸ੍ਠ, ਯਾਂਤੇ ਉਲਟ ਜਗ ਮੇ ਭਰਸ੍ਟ ਕਹਾਇ.#੭. ਸਦਾਚਾਰ ਜਗ ਕਰ੍‍ਮ ਹੈ ਦੁਰਾਚਾਰ ਅਪਕਰ੍‍ਮ,#ਗੁਰੁਸਿਖ੍ਯਾ ਕਰ ਬ੍ਰਹਮ੍‍ ਕੋ ਗ੍ਯਾਨ, ਨਾਸ਼ ਹੈ ਭਰ੍‍ਮ.#ਮਾਯਾ ਕੇ ਸੰਯੋਗ ਕਰ ਚੇਤਨ ਚੇਸ੍ਟਾ ਜਾਨ,#ਤ੍ਰਿਗੁਣ ਅਸੰਗਤ ਬ੍ਰਹਮ ਮੇ ਤਿਮ ਅਚੇਸਟਾ ਮਾਨ.#੮. ਇਕਰਸ ਜਪ ਵ੍ਰਤ ਧਾਰਬੋ ਤਾਂਕੋ ਕਹਿਯੇ ਨੇਮ,#ਤ੍ਯਾਗ ਫਜੂਲੀ ਸਰਵਦਾ ਸੰਜਮ ਦਾਯਕ ਖੇਮ.#ਗ੍ਯਾਨ ਯਥਾਰਥ ਵਸ੍ਤੁ ਕੋ ਭਾਖਤ ਗ੍ਯਾਨੀ ਗ੍ਯਾਨ,#ਲਖਨ ਔਰ ਕੋ ਔਰ ਹੀ ਯਹੀ ਰੂਪ ਅਗ੍ਯਾਨ.#ਰੋਗੀ ਸਦਾ ਅਸੰਜਮੀ ਸੋਗੀ ਚਿੰਤਾਵਾਨ,#ਜਾਤਿ ਪਾਤਿ ਅਰੁ ਛੂਤ ਕੋ ਤ੍ਯਾਗਨ ਭ੍ਰਮ ਕੀ ਹਾਨ.#੯. ਮਨਜੇਤਾ ਸੂਰਾ ਅਹੈ ਸੁੰਦਰ ਹੈ ਗੁਣਵਾਨ,#ਜਬ ਚਿਤ ਕੀ ਥਿਰਤਾ ਭਈ ਸਾਰ ਯੋਗ ਯਹ ਮਾਨ.#ਦਾਤਾ ਇਕ ਕਰਤਾਰ ਹੈ ਗ੍ਯਾਨੀ ਨਾਨਕ ਦੇਵ,#ਜੋ ਅਗ੍ਯਾਨੀ ਪਸ਼ੁ ਨਰਨ ਤੁਰਤ ਬਨਾਵੈ ਦੇਵ.#ਗੁਰੁਮਤ ਅਨਮਤ ਸਤ੍ਯ ਕੋ ਖੋਜਨ ਅਹੈ ਵਿਚਾਰ,#ਭੇਡਚਾਲ ਕੀ ਅੰਧਗਤਿ ਜਾਨ ਲੇਹੁ ਅਵਿਚਾਰ.
ਸਰੋਤ: ਮਹਾਨਕੋਸ਼