ਐਲ
aila/aila

ਪਰਿਭਾਸ਼ਾ

ਸੰ. ਏਲ. ਵਿ- ਇਲਾ ਨਾਲ ਸੰਬੰਧ ਰੱਖਣ ਵਾਲਾ. ਇਲਾ ਦੀ ਸੰਤਾਨ। ੨. ਸੰਗ੍ਯਾ- ਪੁਰੂਰਵਾ, ਜੋ ਇਲਾ ਦਾ ਪੁਤ੍ਰ ਹੈ। ੩. ਬਿਰਛ, ਜੋ ਇਲਾ (ਪ੍ਰਿਥਿਵੀ) ਤੋਂ ਪੈਦਾ ਹੋਇਆ ਹੈ। ੪. ਘਾਸ। ੫. ਮੰਗਲ ਗ੍ਰਹਿ. ਦੇਖੋ, ਇਲਾ। ੬. ਅ਼. [عیَل] ਐ਼ਲ. ਭ੍ਰਮਣ. ਫਿਰਨਾ। ੭. ਬੋਲੇ (ਡੋਰੇ) ਨੂੰ ਉੱਚੀ ਆਵਾਜ਼ ਨਾਲ ਗੱਲ ਸੁਣਾਉਣੀ। ੮. ਸ਼ੋਰ. ਰੌਲਾ. "ਚਲੇ ਜਾਤ ਪਾਵਤ ਬਡ ਐਲ." (ਗੁਪ੍ਰਸੂ) ੯. ਸਿੰਧੀ- ਕ਼ੈਦ ਕਰਨ ਦੀ ਕ੍ਰਿਯਾ। ੧੦. ਅਧੀਨ ਕਰਨ ਦਾ ਭਾਵ.
ਸਰੋਤ: ਮਹਾਨਕੋਸ਼