ਓਮੀ
aomee/ōmī

ਪਰਿਭਾਸ਼ਾ

ਅ਼. [اُمّی] ਉੱਮੀ. ਵਿ- ਉੱਮ (ਮਾਤਾ) ਤੋਂ ਜੇਹਾ ਪੈਦਾ ਹੋਇਆ ਹੈ, ਓਹੋ ਜੇਹਾ. ਭਾਵ- ਜਿਸ ਨੇ ਕੋਈ ਸਿਖ੍ਯਾ ਨਹੀਂ ਪਾਈ. ਅਨਪੜ੍ਹ. ਨਿਰੱਖਰ. "ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ। x x x ਪੜਿਆ ਅਤੈ ਮੀਆ ਵੀਚਾਰੁ ਅਗੈ ਵੀਚਾਰੀਐ." (ਵਾਰ ਆਸਾ)
ਸਰੋਤ: ਮਹਾਨਕੋਸ਼