ਕਉਲੁ
kaulu/kaulu

ਪਰਿਭਾਸ਼ਾ

ਸੰਗ੍ਯਾ- ਕਮਲ ਦੇ ਆਕਾਰ ਦਾ ਪਿਆਲਾ. ਕਟੋਰਾ। ੨. ਸੰ. ਕਮਲ. "ਕਉਲੁ ਤੂ ਹੈ ਕਵੀਆ ਤੂ ਹੈ." (ਸ੍ਰੀ ਮਃ ੧) ੩. ਕਮਲ ਦੀ ਡੋਡੀ ਦੇ ਆਕਾਰ ਦਾ ਦਿਲ. ਮਨ. "ਮਨਮੁਖ ਊਧਾ ਕਉਲੁ ਹੈ, ਨਾ ਤਿਸੁ ਭਗਤਿ ਨ ਨਾਉ." (ਵਾਰ ਗੂਜ ੧. ਮਃ ੩) ੪. ਅ਼. [قوَل] ਕ਼ੌਲ. ਵਾਕ੍ਯ. ਵਚਨ. "ਪੁਤ੍ਰੀ ਕਉਲ ਨ ਪਾਲਿਓ." (ਵਾਰ ਰਾਮ ੩) ੫. ਕਵਲ. ਗ੍ਰਾਸ. ਬੁਰਕੀ। ੬. ਦੇਖੋ, ਕੌਲ.; ਦੇਖੋ, ਕਉਲ.
ਸਰੋਤ: ਮਹਾਨਕੋਸ਼