ਪਰਿਭਾਸ਼ਾ
ਸੰਗ੍ਯਾ- ਘਾੜਤ. "ਘਾਟ ਘੜਤ ਭ੍ਯੋ ਸ੍ਵਰਨ ਕੋ." (ਚਰਿਤ੍ਰ ੭੦) ੨. ਸੰ. ਘੱਟ. ਜਲਮਾਰਗ. ਪਾਣੀ ਭਰਨ ਦਾ ਰਸਤਾ. "ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ." (ਸ. ਕਬੀਰ) ਗੰਗਾ ਜਮੁਨਾ ਤੋਂ ਭਾਵ ਇੜਾ ਪਿੰਗਲਾ ਹੈ।#੩. ਰਸਤਾ. ਮਾਰਗ. "ਆਪੇ ਗੁਰੁ, ਚੇਲਾ ਹੈ ਆਪੇ, ਆਪੇ ਦਸੇ ਘਾਟੁ." (ਵਾਰ ਗੂਜ ੧. ਮਃ ੩)#੪. ਮਨ ਦੀ ਘਾੜਤ. ਸੰਕਲਪ. ਖ਼ਯਾਲ. "ਤਾਲ ਮਦੀ ਰੇ ਘਟ ਕੇ ਘਾਟ." (ਆਸਾ ਮਃ ੧) ੫. ਅਸਥਾਨ. ਜਗਹਿ. "ਨਾਨਕ ਕੇ ਪ੍ਰਭੁ ਘਟਿ ਘਟੇ ਘਟਿ ਹਰਿ ਘਾਟ." (ਕਾਨ ਮਃ ੪. ਪੜਤਾਲ)#੬. ਵਿ- ਘੱਟ. ਕਮ. ਨ੍ਯੂਨ. "ਘਾਟ ਨ ਕਿਨ ਹੀ ਕਹਾਇਆ." (ਸ੍ਰੀ ਅਃ ਮਃ ੫) ੭. ਦੇਖੋ, ਘਾਠ.; ਦੇਖੋ, ਘਾਟ.
ਸਰੋਤ: ਮਹਾਨਕੋਸ਼