ਘਾਰੀ
ghaaree/ghārī

ਪਰਿਭਾਸ਼ਾ

ਸੰਗ੍ਯਾ- ਖੂਹ ਦੀ ਮਣ ਵਿੱਚ ਹੋਇਆ ਸੁਰਾਖ਼. ਆਸ ਪਾਸ ਦਾ ਜਲ ਜਦ ਜ਼ੋਰ ਕਰਦਾ ਹੈ ਤਦ ਕਮਜ਼ੋਰ ਚਿਣਾਈ ਨੂੰ ਘਾਰਕੇ ਰਸਤਾ ਕਰ ਲੈਂਦਾ ਹੈ। ੨. ਪਸ਼ੂ ਬਨ੍ਹਣ ਲਈ ਬਣਾਇਆ ਛੱਪਰ। ੩. ਦੇਖੋ, ਕੂਲਘਾਰੀ। ੪. ਵਿ- ਘਾਤ ਕਰਨ ਵਾਲੀ. ਹਤ੍ਯਾਰੀ. "ਮੇਦ ਏਸਣੀ ਆਦਿ ਉਚਰੀਐ। ਘਾਰੀ ਅੰਤ ਸਬਦ ਕਹੁ ਧਰੀਐ." (ਸਨਾਮਾ) ਮੇਦਾ (ਮੇਦਿਨੀ) ਈਸ਼ (ਰਾਜਾ), ਉਸ ਦੀ ਸੈਨਾ, ਉਸ ਦੇ ਨਾਸ਼ ਕਰਨ ਵਾਲੀ (ਘਾਰੀ) ਬੰਦੂਕ਼.
ਸਰੋਤ: ਮਹਾਨਕੋਸ਼

GHÁRÍ

ਅੰਗਰੇਜ਼ੀ ਵਿੱਚ ਅਰਥ2

s. f, gutter formed by a current of water, a hollow place in the wall of a well; c. w. hoṉí, mární.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ