ਪਰਿਭਾਸ਼ਾ
ਸੰ. चण्ड ਧਾ- ਗੁੱਸਾ ਕਰਨਾ। ੨. ਸੰਗ੍ਯਾ- ਇਮਲੀ ਦਾ ਬਿਰਛ। ੩. ਤਾਪ. ਗਰਮੀ। ੪. ਇੱਕ ਯਮਗਣ। ੫. ਵਿਸਨੁ ਦਾ ਇੱਕ ਪਾਰ੍ਸਦ। ੬. ਰਾਮਚੰਦ੍ਰ ਜੀ ਦੀ ਸੈਨਾ ਦਾ ਇੱਕ ਬਾਂਦਰ। ੭. ਸ਼ੁੰਭ ਅਸੁਰ ਦੇ ਸੈਨਾਪਤਿ ਮੁੰਡ ਦਾ ਛੋਟਾ ਭਾਈ, ਜਿਸ ਦੇ ਮਾਰਨ ਤੋਂ ਦੁਰਗਾ ਦਾ ਨਾਮ ਚੰਡਿਕਾ ਅਤੇ ਚੰਡੀ ਹੋਇਆ. "ਮੁੰਡ ਕੋ ਮੁੰਡ ਉਤਾਰਦਯੋ ਅਬ ਚੰਡ ਕੋ ਹਾਥਲਗਾਵਤ ਚੰਡੀ." (ਚੰਡੀ ੧) ੮. ਯੋਗਨਿਦ੍ਰਾ. "ਛੁਟੀ ਚੰਡ ਜਾਗੇ ਬ੍ਰਹਮ." (ਚੰਡੀ ੧) ੯. ਚੰਡਿਕਾ ਦਾ ਸੰਖੇਪ. "ਨਿਰਖ ਰੂਪ ਬਰ ਚੰਡ ਕੋ ਗਿਰ੍ਯੋ ਮੂਰਛਾ ਖਾਇ." (ਚੰਡੀ ੧) ੧੦. ਵਿ- ਤਿੱਖਾ. ਤੇਜ਼। ੧੧. ਗਰਮ. "ਅਬ ਸੂਰਜ ਕੀ ਚੰਡ ਕਿਰਨ ਭੀ." (ਗੁਪ੍ਰਸੂ) ੧੨. ਕ੍ਰੋਧ ਸਹਿਤ. ਗੁਸੈਲਾ। ੧੩. ਘੋਰ. ਭਯਾਨਕ. ਡਰਾਵਣਾ. "ਚੰਡ ਕੋਪ ਕੈ ਚੰਡਿਕਾ ਏ ਆਯੁਧ ਕਰਲੀਨ." (ਚੰਡੀ ੧) ੧੪. ਸਿੰਧੀ. ਸੰਗ੍ਯਾ- ਚੰਦ. ਚੰਦ੍ਰਮਾ.
ਸਰੋਤ: ਮਹਾਨਕੋਸ਼