ਪਰਿਭਾਸ਼ਾ
ਕੌਸ਼ੀਤਕੀ ਉਪਨਿਸਦ ਵਿੱਚ ਲਿਖਿਆ ਹੈ ਕਿ ਹਰੇਕ ਚਾਂਦਨੀ ਦੂਜ ਨੂੰ ਚੰਦ੍ਰਮਾ ਨੂੰ ਘਾਹ ਦੇ ਦੋ ਪੱਤੇ ਅਰਪਣ ਕਰਕੇ ਪ੍ਰਾਰਥਨਾ ਕਰੇ, ਅਜਿਹਾ ਕਰਨ ਤੋਂ ਸੰਤਾਨ ਨਹੀਂ ਮਰਦੀ।¹ ੨. ਹੁਣ ਇਹ ਕਹਾਵਤ ਹੋ ਗਈ ਹੈ, ਜਿਸ ਦਾ ਭਾਵ ਇਹ ਹੈ ਕਿ ਵੱਡੇ ਆਦਮੀ ਤੁੱਛ ਭੇਟਾ ਅੰਗੀਕਾਰ ਕਰਕੇ ਪ੍ਰਸੰਨ ਹੋ ਜਾਂਦੇ ਹਨ। ੩. ਇਸ ਕਹਾਵਤ ਦਾ ਭਾਵ ਇਹ ਭੀ ਵਰਤੀਦਾ ਹੈ ਕਿ ਜਿਵੇਂ ਦੂਜ ਵਾਲੇ ਦਿਨ ਚੰਦ ਨੂੰ ਇੱਕ ਤੰਦ ਦਿੱਤੀ ਹੀ ਪਰਵਾਨ ਹੁੰਦੀ ਹੈ ਪਰ ਇਸ ਪਿੱਛੋਂ ਕੀਮਤੀ ਵਸਤ੍ਰ ਭੀ ਅਰਪੀਏ ਤਾਂ ਕਿਸੇ ਅਰਥ ਨਹੀਂ, ਇਵੇਂ ਹੀ ਮੌਕੇ ਸਿਰ ਥੋੜੀ ਭੇਟਾ ਅਤੇ ਸਹਾਇਤਾ ਕੰਮ ਸਵਾਰ ਦਿੰਦੀ ਹੈ. ਸਮਾਂ ਲੰਘ ਜਾਣ ਪਿੱਛੋਂ ਵਡੀ ਪੂਜਾਭੇਟਾ ਭੀ ਕਿਸੇ ਕੰਮ ਦੀ ਨਹੀਂ.
ਸਰੋਤ: ਮਹਾਨਕੋਸ਼