ਛਤ੍ਰ
chhatra/chhatra

ਪਰਿਭਾਸ਼ਾ

ਸੰਗ੍ਯਾ- ਦੇਖੋ, ਛਤੁ. "ਛਤ੍ਰ ਨ ਪਤ੍ਰ ਨ ਚਉਰ ਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸੰ. ਛਤ੍ਵਰ ਦਾ ਸੰਖੇਪ. ਘਰ. ਨਿਵਾਸ. "ਸੰਲਗਨ ਸਭ ਮੁਖ ਛਤ੍ਰ." (ਮਾਰੂ ਅਃ ਮਃ ੫) ਆਕਾਸ਼ ਸਭ ਨਾਲ ਸਮਾਨ ਲੱਗਾ ਹੋਇਆ ਅਤੇ ਸਭ ਲਈ ਸੁਖਦਾਈ ਨਿਵਾਸ ਦਾ ਅਸਥਾਨ ਹੈ। ੩. ਵਿ- ਛਤ੍ਰਾਕਾਰ. ਘਟਾਟੋਪ. "ਦਹ ਦਿਸ ਛਤ੍ਰ ਮੇਘ ਘਟਾ." (ਸੋਰ ਮਃ ੫) ੪. ਕ੍ਸ਼੍‍ਤ੍ਰਿਯ. ਛਤ੍ਰੀ. ਦੇਖੋ, ਛਿਤੰਕੀਸ.; ਦੇਖੋ, ਛਤ੍ਰ. "ਲਹਿਣੇ ਧਰਿਓਨੁ ਛਤ੍ਰੁ ਸਿਰਿ" (ਵਾਰ ਰਾਮ ੩) ਕ੍ਸ਼੍‍ਤ੍ਰਿਯਯੂਥ. ਸ਼ਸਤ੍ਰਧਾਰੀਆਂ ਦਾ ਟੋਲਾ. "ਬਾਰਹ ਜੋਜਨ ਛਤ੍ਰੁ ਚਲੈਥਾ." (ਧਨਾ ਨਾਮਦੇਵ)
ਸਰੋਤ: ਮਹਾਨਕੋਸ਼

CHHATAR

ਅੰਗਰੇਜ਼ੀ ਵਿੱਚ ਅਰਥ2

s. m, large umbrella; an awning over a king; a religious teacher or bridegroom:—chhatar dháraṉ, s. f. A queen:—chhatar dhárí, s. m. A king; a prince.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ