ਜਨਕਰਾਜਾ
janakaraajaa/janakarājā

ਪਰਿਭਾਸ਼ਾ

ਦੇਖੋ, ਜਨਕ ੫। ੨. ਜਨਕ (ਵਿਦੇਹ) ਜੇਹਾ ਗ੍ਰਿਹਸਥ ਵਿੱਚ ਅਸੰਗ. "ਤੂਤਾ ਜਨਕਰਾਜਾ ਅਉਤਾਰ." (ਸਵੈਯੇ ਮਃ ੨. ਕੇ) ੩. ਜਨਕ (ਪੈਦਾ ਕਰਨ ਵਾਲਾ) ਰਾਜਾ (ਪ੍ਰਕਾਸ਼ਕ). ਜੋਤਿਰੂਪ ਕਰਤਾਰ.
ਸਰੋਤ: ਮਹਾਨਕੋਸ਼