ਪਰਿਭਾਸ਼ਾ
ਅ਼. [جہاز] ਸੰਗ੍ਯਾ- ਤਿਆਰੀ। ੨. ਉੱਠ ਦਾ ਪਲਾਣ। ੩. ਪੋਤ. ਜਲਯਾਨ. ਬੋਹਿਥ. ਬੇੜਾ. "ਗੁਰੂ ਬਾਦਬਾਨਾਂ ਵਾਲੇ ਜਹਾਜ਼ ਹਵਾ ਦੇ ਜ਼ੋਰ ਚਲਦੇ ਸਨ, ਫੇਰ ਵਿਦ੍ਵਾਨਾਂ ਦੇ ਭਾਪ ਦੇ ਬਲ ਚਲਾਉਣੇ ਆਰੰਭੇ. ਸਭ ਤੋਂ ਪਹਿਲਾਂ ਭਾਰਤ ਵਿੱਚ ਹਵਾ ਦੇ ਬਲ ਨਾਲ ਚੱਲਣ ਵਾਲਾ ਪੁਰਤਗਾਲੀਆਂ (Portugese) ਦਾ ਜਹਾਜ ਸਨ ੧੪੯੮ ਵਿਚ ਗੋਆ ਦੇ ਬੰਦਰ ਆ ਕੇ ਲੱਗਾ, ਅਤੇ ਭਾਪ (ਵਾਸ੍ਪ) ਨਾਲ ਚਲਣ ਵਾਲਾ ਜਹਾਜ਼ "Enterprize" ਸਨ ੧੮੮੫ ਵਿੱਚ ਕਲਕੱਤੇ ਪਹੁਚਿਆ। ੪. ਦੇਖੋ, ਜਹੇਜ। ੫. ਭਾਵ- ਸਿੱਖਧਰਮ।
ਸਰੋਤ: ਮਹਾਨਕੋਸ਼