ਡਾਲੀ
daalee/dālī

ਪਰਿਭਾਸ਼ਾ

ਪਾਈ. ਘੱਤੀ. ਡਾਲਨਾ। ੨. ਸੰਗ੍ਯਾ- ਸ਼ਾਖ਼ਾ. ਟਾਹਣੀ. ਦੇਖੋ, ਡਾਲ ੩. "ਮਲਿ ਤਖਤ ਬੈਠਾ ਸੈ ਡਾਲੀ." (ਵਾਰ ਰਾਮ ੩) ਗੁਰੂ ਨਾਨਕ ਦਾ ਤਖਤ ਜਿਸ ਦੀਆਂ ਸੈਂਕੜੇ ਸ਼ਾਖਾਂ ਹਨ. ਮੱਲ ਬੈਠਾ. "ਡਾਲੀ ਲਾਗੇ ਤਿਨੀ ਜਨਮੁ ਗਵਾਇਆ." (ਮਾਰੂ ਸੋਲਹੇ ਮਃ ੩) ਕਰਤਾਰ ਮੂਲ, ਅਤੇ ਦੇਵੀ ਦੇਵਤਾ ਡਾਲੀਰੂਪ ਹਨ. ੩. ਫਲ ਫੁੱਲ ਆਦਿ ਨਾਲ ਸਜਾਈ ਹੋਈ ਟੋਕਰੀ, ਜੋ ਕਿਸੇ ਮਹਾਨਪੁਰੁਸ ਅਥਵਾ ਮਿਤ੍ਰ ਨੂੰ ਅਰਪਨ ਕਰੀਦੀ ਹੈ. "ਮਾਲੀ ਰਚ ਡਾਲੀ ਕੋ ਲ੍ਯਾਏ." (ਗੁਪ੍ਰਸੂ)
ਸਰੋਤ: ਮਹਾਨਕੋਸ਼

ḌÁLÍ

ਅੰਗਰੇਜ਼ੀ ਵਿੱਚ ਅਰਥ2

s. f, branch, a bough, a twig; a basket of fruit or vegetables (especially when brought by the gardener as a present), a present offered to an officer (especially to an European officer), or a great man on any festival or other occasion.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ