ਪਰਿਭਾਸ਼ਾ
ਸੰ. डिम्ब ਸੰਗ੍ਯਾ- ਉਪਦ੍ਰਵ. ਫ਼ਿਸਾਦ। ੨. ਆਂਡਾ। ੩. ਫੇਫੜਾ। ੪. ਭੈ. ਡਰ.; ਸੰ. दम्भ ਦੰਭ. ਸੰਗ੍ਯਾ- ਪਾਖੰਡ. "ਡਿੰਭ ਕਰੇ ਅਪਨੀ ਪਤ ਖ੍ਵੈਹੈ." (੩੩ ਸਵੈਯੇ) ੨. ਸੰ. डिम्भ ਵਿ- ਮੂਰਖ. ਅਗ੍ਯਾਨੀ। ੩. ਸੰਗ੍ਯਾ- ਬੱਚਾ. "ਕੁੰਭੀ ਡਿੰਭ ਸੁੰਡ ਭੁਜਦੰਡੇ." (ਗੁਪ੍ਰਸੂ) ਹਾਥੀ ਦੇ ਬੱਚੇ ਦੀ ਸੁੰਡ ਜੇਹੇ ਭੁਜਦੰਡ ਹਨ। ੪. ਆਂਡਾ.
ਸਰੋਤ: ਮਹਾਨਕੋਸ਼