ਡੁੱਢੀ
duddhee/duḍhī

ਪਰਿਭਾਸ਼ਾ

ਜਿਲਾ ਕਰਨਾਲ, ਤਸੀਲ ਥਾਨੇਸਰ, ਥਾਣਾ ਲਾਡਵਾ ਵਿੱਚ ਇੱਕ ਪਿੰਡ ਹੈ. ਇੱਥੇ ਸ਼੍ਰੀ ਗੁਰੂ ਤੇਗਬਹਾਦਰ ਜੀ ਦਾ ਗੁਰਦ੍ਵਾਰਾ ਹੈ. ਸੰਮਤ ੧੯੮੦ ਵਿੱਚ ਇਹ ਗੁਰਦ੍ਵਾਰਾ ਬਣਿਆ ਹੈ, ਜਿਸ ਦੀ ਸੇਵਾ ਪਿੰਡ ਵਾਲਿਆਂ ਨੇ ਵਡੇ ਪ੍ਰੇਮ ਨਾਲ ਕਰਾਈ ਹੈ. ਰੇਲਵੇ ਸਟੇਸ਼ਨ ਕੁਰੁਕ੍ਸ਼ੇਤ੍ਰ ਤੋਂ ੧੦. ਮੀਲ ਪੂਰਵ ਹੈ ਅਤੇ ਸਰਕਾਰੀ ਪੱਕੀ ਸੜਕ ਤੋਂ ਦੋ ਮੀਲ ਕਿਨਾਰੇ ਹੈ.
ਸਰੋਤ: ਮਹਾਨਕੋਸ਼