ਪਰਿਭਾਸ਼ਾ
ਫ਼ਾ. [دستگیر] ਵਿ- ਹੱਥ ਫੜਨ ਵਾਲਾ। ੨. ਸੰਗ੍ਯਾ- ਸਹਾਇਕ. ਸਹਾਰਾ ਦੇਣ ਵਾਲਾ। ੩. ਬਗ਼ਦਾਦ ਦਾ ਇੱਕ ਪ੍ਰਧਾਨ ਪੀਰ. ਅ਼ਬਦੁਲਕ਼ਾਦਿਰ, ਜੋ ਫਾਰਸ ਦੇ ਜੀਲਾਨ ਨਗਰ ਵਿੱਚ ਸਨ ੧੦੭੮ ਵਿੱਚ ਜਨਮਿਆ ਅਤੇ ਵਡਾ ਕਰਣੀ ਵਾਲਾ ਸਾਧੁ ਹੋਇਆ. ੨੨ ਫਰਵਰੀ ਸਨ ੧੧੬੬ ਨੂੰ ਇਹ ਮਹਾਤਮਾ ਬਗ਼ਦਾਦ ਮੋਇਆ, ਜਿੱਥੇ ਇਸ ਦਾ ਮਕ਼ਬਰਾ ਵਿਦ੍ਯਮਾਨ ਹੈ. ਇਸ ਪੀਰ ਦਾ ਪ੍ਰਸਿੱਧ ਨਾਮ "ਦਸ੍ਤਗੀਰ" ਹੈ. ਇਸ ਦੀ ਸੰਪ੍ਰਦਾਯ ਦੇ ਦਰਵੇਸ਼ "ਕ਼ਾਦਿਰੀ" ਕਹਾਉਂਦੇ ਹਨ. ਜਿਵੇਂ ਫ਼ਰੀਦ ਜੀ ਦੀ ਗੱਦੀ ਦੇ ਸਾਧੁ ਫਰੀਦ, ਤਿਵੇਂ ਹੀ ਦਸ੍ਤਗੀਰ ਦੇ ਜਾਨਸ਼ੀਨ 'ਦਸ੍ਤਗੀਰ' ਪਦਵੀ ਵਾਲੇ ਸਨ. "ਪੁਛਿਆ ਫਿਰਕੈ ਦਸਤਗੀਰ, ਕੌਣ ਫ਼ਕ਼ੀਰ ਕਿਸ ਕਾ ਘਰਾਨਾ" (ਭਾਗੁ) ਦੇਖੋ, ਬਗਦਾਦ.; ਦੇਖੋ, ਦਸਤਗੀਰ.
ਸਰੋਤ: ਮਹਾਨਕੋਸ਼