ਦਸਮ
thasama/dhasama

ਪਰਿਭਾਸ਼ਾ

ਵਿ- ਦਸ਼ਮ. ਦਸਵਾਂ। ੨. ਸੰਗ੍ਯਾ- ਭਾਗਵਤ ਦਾ ਦਸਵਾਂ ਸਕੰਧ. "ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ." (ਕ੍ਰਿਸਨਾਵ) ਦਸਮਗ੍ਰੰਥ ਵਿੱਚ ਜੋ ਕ੍ਰਿਸਨ ਜੀ ਦੀ ਕਥਾ ਹੈ, ਇਹ ਕੇਵਲ ਵੈਸਨਵ ਭਾਗਵਤ ਦਾ ਹੀ ਦਸਮ ਸਕੰਧ ਨਹੀਂ ਹੈ, ਕਿੰਤੁ ਦੇਵੀ ਭਾਗਵਤ ਆਦਿ ਗ੍ਰੰਥਾਂ ਦਾ ਭੀ ਮਤ ਨਾਲ ਮਿਲਾਇਆ ਗਿਆ ਹੈ. ਇਸੇ ਲਈ ਦੇਵੀ ਦੀ ਉਸਤਤਿ ਅਤੇ ਰਾਧਾ (ਰਾਧਿਕਾ) ਦਾ ਜਿਕਰ ਆਉਂਦਾ ਹੈ। ੩. ਸੰ. दस्म. ਵਿ- ਅਣੋਖਾ. ਅ਼ਜੀਬ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دسم

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

tenth
ਸਰੋਤ: ਪੰਜਾਬੀ ਸ਼ਬਦਕੋਸ਼