ਪਰਿਭਾਸ਼ਾ
ਸੰਗ੍ਯਾ- ਦਸ਼ਾਵਤਾਰ. ਹਿੰਦੂਮਤ ਦੇ ਮੁੱਖ ਦਸ ਅਵਤਾਰ- ਮੱਛ, ਕੱਛ, ਵਰਾਹ, ਨ੍ਰਿਸਿੰਘ ਅਤੇ ਵਾਮਨ ਸਤਯੁਗ ਦੇ ਅਵਤਾਰ, ਪਰਸ਼ੁਰਾਮ ਅਤੇ ਰਾਮਚੰਦ੍ਰ ਜੀ ਤ੍ਰੇਤੇ ਦੇ ਅਵਤਾਰ, ਕ੍ਰਿਸਨ ਜੀ ਦ੍ਵਾਪਰ ਦੇ ਅਵਤਾਰ, ਬੁੱਧ ਅਤੇ ਕਲਕੀ ਕਲਿਯੁਗ ਦੇ ਅਵਤਾਰ. "ਦਸ ਅਉਤਾਰ ਰਾਜੇ ਹੋਇ ਵਰਤੇ." (ਸੂਹੀ ਮਃ ੫)
ਸਰੋਤ: ਮਹਾਨਕੋਸ਼