ਦੁਰਾਇ
thuraai/dhurāi

ਪਰਿਭਾਸ਼ਾ

ਕ੍ਰਿ. ਵਿ- ਲੁਕੋਕੇ. ਛਿਪਾਕੇ. "ਲੋਗ ਦੁਰਾਇ ਕਰਤ ਠਗਿਆਈ." (ਮਲਾ ਮਃ ੫) "ਨਾਮ ਦੁਰਾਇ ਚਲੈ ਸੇ ਚੋਰ." (ਬਸੰ ਅਃ ਮਃ ੧) ਜੋ ਨਾਉਂ ਨੂੰ ਗੁਪਤ ਮੰਤ੍ਰ ਆਖਕੇ ਕੰਨਾਫੂਸੀ ਕਰਦੇ ਹਨ, ਉਹ ਕਰਤਾਰ ਦੇ ਚੋਰ ਹਨ। ੨. ਸੰਗ੍ਯਾ- ਲੁਕਾਉ. "ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ?" (ਬਾਵਨ)
ਸਰੋਤ: ਮਹਾਨਕੋਸ਼