ਨਖਸਿਖ
nakhasikha/nakhasikha

ਪਰਿਭਾਸ਼ਾ

ਸੰ. ਨਖਸ਼ਿਖ. ਸੰਗ੍ਯਾ- ਪੈਰ ਦੇ ਨੌਂਹ ਤੋਂ ਲੈਕੇ ਚੋਟੀ ਤੀਕ ਦੇ ਸਾਰੇ ਅੰਗ. ਭਾਵ- ਸਰਵਾਂਗ. "ਜਬ ਨਖਸਿਖ ਇਹੁ ਮਨ ਚੀਨਾ." (ਰਾਮ ਕਬੀਰ) ੨. ਸਾਰੇ ਅੰਗਾਂ ਦਾ ਵਰਣਨ. ਉਹ ਕਾਵ੍ਯ, ਜਿਸ ਵਿੱਚ ਨਖ ਤੋਂ ਲੈਕੇ ਸਿਰ ਦੇ ਕੇਸਾਂ ਤਕ ਸਾਰੇ ਅੰਗਾਂ ਦਾ ਵਰਣਨ ਹੋਵੇ. ਕਵੀਆਂ ਨੇ ਅਨੰਤ ਨਖਸ਼ਿਖ ਲਿਖੇ ਹਨ, ਪਰ ਮਹਾਰਾਜਾ ਭਰਪੂਰਸਿੰਘ ਨਾਭਾਪਤਿ ਦੇ ਦਰਬਾਰ ਦੇ ਕਵਿ ਗ੍ਵਾਲ ਨੇ ਕ੍ਰਿਸਨ ਜੀ ਦਾ ਨਖਸ਼ਿਖ ਬਹੁਤ ਹੀ ਮਨੋਹਰ ਲਿਖਿਆ ਹੈ, ਜਿਸ ਦਾ ਪਹਿਲਾ ਕਬਿੱਤ ਇਹ ਹੈ:-#ਪਾਪਨ ਪਰਮ ਮੰਜੁ ਮੁਕਤਾ ਸ਼ਰਮ ਖੰਹਿਂ#ਡੂਬੇ ਸਿੰਧੁ ਅਗਮ ਅਦਮ ਗਮ ਕੋਰ ਕੇ,#ਤਾਰੇ ਤੇਜਵਾਰੇ ਤੇ ਨਕਾਰੇ ਨਿਸਤਾਰੇ ਪਰੈਂ#ਦਿਵਸ ਡਰਾਰੇ ਰਹੈਂ ਦੁਰ ਮੁਖ ਮੋਰਕੇ,#ਗ੍ਵਾਲ ਕਵਿ ਫਬ ਫਬ ਛਬਿ ਜੋ ਛਪਾਕਰ ਕੀ#ਦਬ ਦਬ ਦੂਬਰੈਂ ਕੁਮੁਦ ਜਿਮਿ ਭੋਰਕੇ,#ਯਾਂਤੇ ਜਗ ਪਖ ਨਖ ਮੇਂ ਨ ਪਚ ਸਖ#ਪਦ ਲਖ ਚਖ ਨਖ ਨਵਲਕਿਸ਼ੋਰ ਕੇ.
ਸਰੋਤ: ਮਹਾਨਕੋਸ਼