ਪਰਿਭਾਸ਼ਾ
ਅ਼. [نہر] ਨਹਰ. ਸੰਗ੍ਯਾ- ਸਮੁੰਦਰ ਅਥਵਾ ਦਰਿਆ ਤੋਂ ਕੱਢੀ ਹੋਈ ਬਣਾਉਟੀ ਨਦੀ, ਜਿਸ ਨਾਲ ਜਹਾਜਰਾਨੀ ਹੁੰਦੀ ਹੈ ਅਤੇ ਖੇਤਾਂ ਨੂੰ ਸਿੰਜਿਆ ਜਾਂਦਾ ਹੈ.¹ ਸਭ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਫ਼ਿਰੋਜ਼ਸ਼ਾਹ ਤੁਗ਼ਲਕ ਨੇ ਸਨ ੧੩੫੦ ਵਿੱਚ ਜਮਨਾਂ ਤੋਂ ਨਹਿਰ ਕੱਢੀ.#ਪੁਰਾਣਾਂ ਵਿੱਚ ਕਥਾ ਹੈ ਕਿ ਕ੍ਰਿਸਨ ਜੀ ਦੇ ਭਾਈ ਬਲਰਾਮ ਨੇ ਹਲ ਨਾਲ ਜਮਨਾ ਨੂੰ ਖਿੱਚਕੇ ਲੈ ਆਂਦਾ ਸੀ. ਇਸ ਤੋਂ ਵਿਦ੍ਵਾਨ ਸਮਝਦੇ ਹਨ ਕਿ ਬਲਰਾਮ ਨੇ ਖੇਤੀਆਂ ਦੀ ਆਬਪਾਸ਼ੀ ਲਈ ਜਮੁਨਾ ਵਿੱਚੋਂ ਨਹਿਰ ਕੱਢੀ ਸੀ.
ਸਰੋਤ: ਮਹਾਨਕੋਸ਼
ਸ਼ਾਹਮੁਖੀ : نہر
ਅੰਗਰੇਜ਼ੀ ਵਿੱਚ ਅਰਥ
canal, main irrigation channel, artificial waterway
ਸਰੋਤ: ਪੰਜਾਬੀ ਸ਼ਬਦਕੋਸ਼
NIHAR
ਅੰਗਰੇਜ਼ੀ ਵਿੱਚ ਅਰਥ2
s. f, canal, a stream.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ