ਪਰਿਭਾਸ਼ਾ
ਸੰ. ਨਾਯਕ. ਸੰਗ੍ਯਾ- ਆਪਣੇ ਪਿੱਛੇ ਹੋਰਨਾਂ ਨੂੰ ਲਾਉਣ ਵਾਲਾ. ਨੇਤਾ. ਆਗੂ। ੨. ਸ੍ਵਾਮੀ. ਮਾਲਿਕ। ੩. ਵਣਜਾਰਿਆਂ ਦਾ ਸਰਦਾਰ ਸਾਰੇ ਵਣਜਾਰਿਆਂ ਨੂੰ ਆਪਣੇ ਪਿੱਛੇ ਤੋਰਨ ਵਾਲਾ. ਦੇਖੋ, ਲਬਾਣਾ ਅਤੇ ਨਾਇਕੁ ੨। ੪. ਕਾਵ੍ਯ ਅਨੁਸਾਰ ਸ਼੍ਰਿੰਗਾਰਰਸ ਦਾ ਆਧਾਰ ਰੂਪ ਯੁਵਾ ਪੁਰੁਸ, ਯਥਾ-#"ਸੁੰਦਰ ਗੁਣਮੰਦਿਰ ਯੁਵਾ ਯੁਵਤਿ ਵਿਲੋਕੈਂ ਜਾਂਹਿ।#ਕਵਿਤਾ ਰਾਗ ਰਸਗ੍ਯ ਜੋ ਨਾਯਕ ਕਹਿਯੇ ਤਾਂਹਿ."#(ਜਗਦਵਿਨੋਦ) "ਅਭਿਮਾਨੀ ਤ੍ਯਾਗੀ ਤਰੁਣ ਕੋਕਕਲਾਨ ਪ੍ਰਬੀਨ। ਭਬ੍ਯ ਕ੍ਸ਼੍ਮੀ ਸੁੰਦਰ ਧਨੀ ਸੁਚਿ ਰੁਚਿ ਸਦਾ ਕੁਲੀਨ." (ਰਸਿਕਪ੍ਰਿਯਾ)¹#੫. ਕਿਸੇ ਕਾਵ੍ਯਚਰਿਤ੍ਰ ਅਥਵਾ ਨਾਟਕ ਦਾ ਪ੍ਰਧਾਨ ਪੁਰੁਸ. Hero ਜੈਸੇ ਰਾਮਾਇਣ ਦੇ ਨਾਇਕ ਸ਼੍ਰੀ ਰਾਮ.
ਸਰੋਤ: ਮਹਾਨਕੋਸ਼
ਸ਼ਾਹਮੁਖੀ : نائک
ਅੰਗਰੇਜ਼ੀ ਵਿੱਚ ਅਰਥ
leader, chief; hero, protagonist; an army rank equivalent of corporal
ਸਰੋਤ: ਪੰਜਾਬੀ ਸ਼ਬਦਕੋਸ਼
NÁIK
ਅੰਗਰੇਜ਼ੀ ਵਿੱਚ ਅਰਥ2
s. m, native military officer of low rank, a corporal; a leader, a chief; met. a man who keeps a house of ill-fame:—naik puṉá, s. m. The rank of a Naik: met. the business or position of one who keeps a brothel.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ