ਪਰਿਭਾਸ਼ਾ
ਹਕੀਕਤ ਰਾਹ ਮੁਕਾਮ ਸ਼ਿਭਨਾਭਿ ਰਾਜੇ ਕੀ ਅਤੇ ਗੁਰਨਾਨਕਪ੍ਰਕਾਸ਼ ਵਿੱਚ ਇਹ ਨਾਗਪੱਤਨ ਦਾ ਨਾਮ ਹੈ, ਜੋ ਮਦਰਾਸ ਦੇ ਇਲਾਕੇ ਤੰਜੌਰ ਦੇ ਜਿਲੇ ਵਿੱਚ ਪ੍ਰਸਿੱਧ ਬੰਦਰ ਹੈ. ਲੰਕਾ ਅਤੇ ਬਰਮਾ ਦੇ ਵਪਾਰ ਦਾ ਭਾਰੀ ਅੱਡਾ ਹੈ. ਇਹ ਡਚ (Dutch) ਗਵਰਨਮੇਂਟ ਤੋਂ ਅੰਗ੍ਰੇਜ਼ਾਂ ਨੇ ਸਨ ੧੭੮੧ ਵਿੱਚ ਲਿਆ ਸੀ.
ਸਰੋਤ: ਮਹਾਨਕੋਸ਼