ਨਾਤਾ
naataa/nātā

ਪਰਿਭਾਸ਼ਾ

ਸੰਗ੍ਯਾ- ਰਿਸ਼ਤਾ. ਸੰਬੰਧ. "ਅਸਨ ਬਸਨ ਧਨ ਧਾਮ ਕਾਹੂੰ ਮੇ ਨ ਦੇਖਯੋ, ਜੈਸੋ ਗੁਰਸਿੱਖ ਸਾਧੁ- ਸੰਗਤਿ ਕੋ ਨਾਤਾ ਹੈ." (ਭਾਗੁ ਕ) ੨. ਸੰ. ਸ੍ਰਾਤ. ਵਿ- ਨਾਤਾ. "ਸਾਧੂਧੂਰੀ ਨਾਤਾ." (ਦੇਵ ਮਃ ੫) "ਨਾਤਾ ਧੋਤਾ ਥਾਇਇ ਨ ਪਾਈ." (ਮਾਝ ਅਃ ਮਃ ੩)
ਸਰੋਤ: ਮਹਾਨਕੋਸ਼

ਸ਼ਾਹਮੁਖੀ : ناطہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

relationship; marital alliance; betrothal (of girl)
ਸਰੋਤ: ਪੰਜਾਬੀ ਸ਼ਬਦਕੋਸ਼