ਪਰਿਭਾਸ਼ਾ
ਹਰਿਦੇਈ ਦੇ ਉਦਰ ਤੋਂ ਹਰੀਚੰਦ ਲੰਬ ਖਤ੍ਰੀ ਬਕਾਲੇ ਵਾਲੇ ਦੀ ਬੇਟੀ. ਜਿਸ ਦਾ ਵਿਆਹ ੮. ਵੈਸਾਖ ਸੰਮਤ ੧੬੭੦ ਨੂੰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਅੰਮ੍ਰਿਤਸਰ ਵਿੱਚ ਹੋਇਆ, ਜਿਸ ਤੋਂ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਨੌਮੇ ਸਤਿਗੁਰੂ ਜਨਮੇ. ਮਾਤਾ ਜੀ ਦਾ ਦੇਹਾਂਤ ਸੰਮਤ ੧੭੩੫ ਵਿੱਚ ਕੀਰਤਪੁਰ ਹੋਇਆ.
ਸਰੋਤ: ਮਹਾਨਕੋਸ਼