ਨਾਭਾਦਾਸ
naabhaathaasa/nābhādhāsa

ਪਰਿਭਾਸ਼ਾ

ਭਕੁਮਾਲਾ ਦਾ ਕਰਤਾ ਇੱਕ ਕਵਿ, ਜਿਸ ਦਾ ਜਨਮ ਡੂਮ ਵੰਸ਼ ਵਿੱਚ ਗਵਾਲੀਯਰ ਸ਼ਹਿਰ ਸੰਮਤ ੧੬੦੦ ਵਿੱਚ ਹੋਇਆ. ਇਸ ਦਾ ਅਸਲ ਨਾਮ ਨਾਰਾਯਣਦਾਸ ਹੈ. ਇਹ ਅਗ੍ਰਦਾਸ ਦਾ ਚੇਲਾ ਵੈਸ੍ਨਵ ਸਾਧੁ ਸੀ. ਇਸ ਨੇ ੧੦੮ ਛੱਪਯ ਛੰਦਾਂ ਦੀ ਭਗਤਮਾਲ ਸੰਮਤ ੧੬੪੨ ਅਤੇ ੧੬੮੦ ਦੇ ਵਿਚਕਾਰ ਬਣਾਈ ਹੈ, ਜਿਸ ਵਿੱਚ ਪ੍ਰਸਿੱਧ ਭਗਤਾਂ ਦੇ ਨਾਮ ਅਤੇ ਸੰਖੇਪ ਨਾਲ ਜੀਵਨ ਵ੍ਰਿੱਤਾਂਤ ਹੈ, ਪਰ ਐਤਿਹਾਸਿਕ ਨਜਰ ਨਾਲ ਇਹ ਪੋਥੀ ਕੁਝ ਭੀ ਮੁੱਲ ਨਹੀਂ ਰਖਦੀ. ਨਾਭਾ ਜੀ ਦੀ ਕਵਿਤਾ ਇਹ ਹੈ¹:-#"ਸ਼ੰਕਰ ਸ਼ੁਕ ਸਨਕਾਦਿ ਕਪਿਲ ਨਾਰਦ ਹਨੁਮਾਨਾ,#ਵਿਸ੍ਵਕਸੇਨ ਪ੍ਰਹਲਾਦ ਬਲਿਰੁ² ਭੀਸਮ੍‍ ਜਗ ਜਾਨਾ,#ਅਰਜੁਨ ਧ੍ਰੁਵ ਅਁਬਰੀਸ ਵਿਭੀਸਣ ਮਹਿਮਾ ਭਾਰੀ,#ਅਨੁਰਾਗੀ ਅਕ਼ੂਰ ਸਦਾ ਉੱਧਵ ਅਧਿਕਾਰੀ,#ਭਗਵਤਭਗਤ ਉਛਿਸ੍ਨ ਕੀ ਕੀਰਤਿ ਕਹਿਤ ਸੁਜਾਨ,#ਹਰਿਪ੍ਰਸਾਦ ਰਸ ਸ੍ਵਾਦ ਕੇ ਭਕ੍ਤ ਇਤੇ ਪਰਧਾਨ."
ਸਰੋਤ: ਮਹਾਨਕੋਸ਼