ਨਾਵਕ
naavaka/nāvaka

ਪਰਿਭਾਸ਼ਾ

ਫ਼ਾ. [ناوک] ਥੋਥੀ ਨਲਕੀ. ਤੀਰ ਚਲਾਉਣ ਲਈ ਇੱਕ ਸਾਫ ਅਤੇ ਸਿੱਧੀ ਨਲਕੀ, ਜਿਸ ਵਿੱਚਦੀਂ ਤੀਰ ਬਹੁਤ ਸਿੱਧਾ ਜਾਂਦਾ, ਅਤੇ ਨਿਸ਼ਾਨੇ ਤੇ ਠੀਕ ਬੈਠਦਾ. "ਜਸ ਨਾਵਕ ਕੋ ਤੀਰ ਚਲਾਯੋ." (ਚਰਿਤ੍ਰ ੩੫੮) ੨. ਦੰਦੇਦਾਰ ਤੀਰ। ੩. ਹਲ ਦਾ ਫਾਲਾ। ੪. ਮੱਖੀ ਭਰਿੰਡ ਆਦਿ ਜ਼ਹਿਰੀਲੇ ਜੀਵਾਂ ਦਾ ਕੰਡਾ। ੪. ਦੇਖੋ, ਨਾਵਿਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ناوک

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

boatman, oarsman
ਸਰੋਤ: ਪੰਜਾਬੀ ਸ਼ਬਦਕੋਸ਼