ਨਿਰਗੁਣ
niraguna/niraguna

ਪਰਿਭਾਸ਼ਾ

ਸੰ. ਨਿਗੁਣ. ਵਿ- ਮਾਇਆ ਦੇ ਸਤ ਰਜ ਤਮ ਗੁਣ ਤੋਂ ਰਹਿਤ। ੨. ਸ਼ੁੱਧ ਬ੍ਰਹਮ. "ਨਿਰਗੁਣ ਰਾਮ ਤਿਨੀ ਬੂਝਿ ਲਹਿਆ." (ਆਸਾ ਪਟੀ ਮਃ ੩) ੩. ਬਿਨਾ ਸਿਫ਼ਤ. ਗੁਣਹੀਨ. ਖ਼ੂਬੀ ਤੋਂ ਬਿਨਾ. "ਨਿਰਗੁਣ ਨਿਸਤਾਰੇ." (ਆਸਾ ਮਃ ਪ) ੪. ਕਮਜ਼ੋਰ. ਬਲ ਰਹਿਤ. "ਇਕ ਨਿਰਗੁਣ ਬੈਲ ਹਮਾਰ." (ਗਉ ਰਵਿਦਾਸ)
ਸਰੋਤ: ਮਹਾਨਕੋਸ਼

ਸ਼ਾਹਮੁਖੀ : نِرگُن

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

without attributes, transcendent aspect of reality; without merit/virtue or quality; useless
ਸਰੋਤ: ਪੰਜਾਬੀ ਸ਼ਬਦਕੋਸ਼