ਨਿਰਜਲਾਕਾਦਸ਼ੀ
nirajalaakaathashee/nirajalākādhashī

ਪਰਿਭਾਸ਼ਾ

र्निजलैकादशी. ਜੇਠ ਸੁਦੀ ੧੧, ਜਿਸ ਦਿਨ ਹਿੰਦੂਮਤ ਦੇ ਗ੍ਰੰਥਾਂ ਵਿੱਚ ਸਨਾਨ ਅਤੇ ਪੀਣ ਵਾਸਤੇ ਜਲਦਾ ਤਿਆਗ ਲਿਖਿਆ ਹੈ. ਸੂਰਜ ਨਿਕਲਣ ਤੋਂ ਲੈਕੇ ਏਕਾਦਸ਼ੀ ਦਾ ਸਾਰਾ ਦਿਨ ਅਤੇ ਰਾਤ ਬਿਨਾ ਜਲ ਰਹਿਣਾ ਅਤੇ ਦੁਆਦਸੀ ਦੇ ਅਮ੍ਰਿਤ ਵੇਲੇ ਸਨਾਨ ਕਰਕੇ ਵਰਤ ਉਪਾਰਨਾ ਵਿਧਾਨ ਹੈ. (ਦੇਖੋ, ਹਰਿਭਕ੍ਤਿਵਿਲਾਸ). ਪਰ ਅੱਜ ਕੱਲ ਵੇਖਣ ਵਿੱਚ ਇਸ ਤੋਂ ਉਲਟ ਰੀਤੀ ਹੈ, ਕਿਸੇ ਕਵੀ ਦੇ ਹੇਠ ਲਿਖੇ ਛੰਦ ਤੋਂ ਆਪ ਨੂੰ ਨਿਰਜਲਾ ਏਕਾਦਸ਼ੀ ਦੇ ਦਿਨ ਖਾਣ ਪੀਣ ਦਾ ਹਾਲ ਪ੍ਰਗਟ ਹੋਵੇਗਾ.#ਅੰਬ ਸਵਾਸੌ ਚੂਸ ਆਠਸੌ ਆੜੂ ਖਾਏ।#ਖੀਰੇ ਕਈ ਹਜਾਰ ਕੱਕੜੀ ਖੇਤ ਮੁਕਾਏ।#ਦਹੀ ਕਟੋਰੇ ਚਾਰ ਘੜੇ ਦੋ ਰਸ ਕੇ ਪੀਏ।#ਲੱਡੂ ਪੇੜੇ ਅਧਿਕ ਖੂੰਬਚੇ ਖਾਲੀ ਕੀਏ।#ਇਹ ਭਾਂਤ ਦਿਵਸ ਵੀਤਤ ਭਯੋ ਵ੍ਰਤ ਨਿਰਜਲ ਏਕਾਦਸ਼ੀ।#ਰੈਨ ਸਬਰ ਕਰ ਸੋਰਹੋ, ਭੋਰ ਹੋਇਗੀ ਦ੍ਵਾਦਸੀ.
ਸਰੋਤ: ਮਹਾਨਕੋਸ਼