ਨਿਰਜੋਗਾ
nirajogaa/nirajogā

ਪਰਿਭਾਸ਼ਾ

ਵਿ- ਨਿਯੋਗ. ਬਿਨਾ ਸੰਬੰਧ. ਨਿਰਲੇਪ. ਅਸੰਗ. "ਆਪਾਹਿ ਰਸਭੋਗਨ ਨਿਰਜੋਗ." (ਸੁਖਮਨੀ) "ਪਾਰਬ੍ਰਹਮ ਪੂਰਨ ਨਿਰਜੋਗ." (ਰਾਮ ਮਃਪ) "ਵਡੇ ਭਾਗਿ ਪਾਏ ਹਰਿ ਨਿਰਜੋਗਾ." (ਆਸਾ ਮਃ ੪) ੨. ਸੰਗ੍ਯਾ- ਅਲੰਕਾਰ. ਜੇਵਰ. ਗਹਿਣਾ। ੩. ਘੋੜੇ ਬੈਲ ਆਦਿ ਦੇ ਜੋਤਣ ਦਾ ਸਾਜ.
ਸਰੋਤ: ਮਹਾਨਕੋਸ਼