ਨਿਰੋਧਰੁ
nirothharu/nirodhharu

ਪਰਿਭਾਸ਼ਾ

ਵਿ- ਨਿਰੋਧ (ਰੋਕਣ) ਵਾਲਾ।#੨. ਚਿੱਤ ਨੂੰ ਚੰਚਲਤਾ ਤੋਂ ਰੋਕਣ ਵਾਲਾ।#੩. निरूद्घार- ਨਿਰੁੱਧਾਰ. ਬੇਬਦਲ. ਜਿਸ ਦਾ ਅਸਰ ਹਟਾਇਆ ਨਹੀਂ ਜਾ ਸਕਦਾ. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਮੰਤ੍ਰ ਦੇ ਅਸਰ ਨੂੰ ਦੂਰ ਕਰਨ ਵਾਲਾ ਦੂਜਾ ਮੰਤ੍ਰ ਹੁੰਦਾ ਹੈ, ਜਿਵੇਂ- ਗ੍ਰਹਾਂ ਦੇ ਅਸਰ ਨੂੰ ਦੂਰ ਕਰਨ ਵਾਲੇ ਵੱਖ- ਵੱਖ ਮੰਤ੍ਰ ਹਨ, ਅਤੇ ਰੋਗ ਪੈਦਾ ਕਰਨ ਵਾਲੇ ਮੰਤ੍ਰਾਂ ਨੂੰ ਰੱਦ ਕਰਨ ਲਈ ਅਰੋਗਕਰਤਾ ਮੰਤ੍ਰ ਹਨ. ਜੋ ਮੰਤ੍ਰ ਕਿਸੇ ਮੰਤ੍ਰ ਦੇ ਅਸਰ ਨਾ ਬੇਅਸਰ ਨਹੀਂ ਹੁੰਦਾ, ਉਹ ਨਿਰੁੱਧਾਰ ਹੈ. "ਗੁਰਦੇਵਮੰਤ੍ਰ ਨਿਰੋਧਰਾ." (ਬਾਵਨ) "ਨਿਰਮਲ ਰੀਤਿ ਨਿਰੋਧਰ ਮੰਤ." (ਗਉ ਥਿਤੀ ਮਃ ੫) "ਏਕ ਸਬਦ ਰਾਮਨਾਮ ਨਿਰੋਧਰੁ." (ਓਅੰਕਾਰ)
ਸਰੋਤ: ਮਹਾਨਕੋਸ਼