ਨਿਵਾਤਕਵਚ
nivaatakavacha/nivātakavacha

ਪਰਿਭਾਸ਼ਾ

ਵਿ- ਉਹ ਕਵਚ (ਸੰਜੋਆ), ਜੋ ਭੇਦਨ ਨਾ ਹੋ ਸਕੇ. ਅਭੇਦ੍ਯ ਜਿਰਹਿ। ੨. ਸੰਗ੍ਯਾ- ਹਿਰਨ੍ਯਕਸ਼ਿਪੁ ਦਾ ਪੋਤਾ ਅਤੇ ਸੰਹ੍ਰਾਦ ਦਾ ਪੁਤ੍ਰ। ੩. ਨਿਵਾਤਕਵਚ ਦੀ ਵੰਸ਼ ਵਿੱਚ ਹੋਣਵਾਲੇ ਤਿੰਨ ਕਰੋੜ ਦਾਨਵ, ਜੋ ਸਮੁੰਦਰ ਦੇ ਕਿਨਾਰੇ ਰਹਿਂਦੇ ਸਨ, ਅਤੇ ਵੈਰੀ ਤੋਂ ਆਪਣਾ ਬਚਾਉ ਕਰਨ ਲਈ ਸਮੁੰਦਰ ਵਿੱਚ ਲੁਕ ਜਾਂਦੇ ਸਨ.¹ ਇਨ੍ਹਾਂ ਨੂੰ ਇੰਦ੍ਰ ਦੇ ਆਖੇ ਅਰਜੁਨ ਨੇ ਮਾਰਿਆ.² "ਪ੍ਰਿਥਮ ਨਿਵਾਤਕਵਚ ਸਭ ਮਾਰੇ." (ਨਰਾਵ)
ਸਰੋਤ: ਮਹਾਨਕੋਸ਼