ਨਿਹਾਲੀ
nihaalee/nihālī

ਪਰਿਭਾਸ਼ਾ

ਦੇਖੀ. ਦੇਖੋ, ਨਿਹਾਲਨਾ। ੨. ਨਿਹਾਲੀਂ. ਦੇਖਾਂ. ਤੱਕਾਂ. "ਨੈਨ ਨਿਹਾਲੀ ਤਿਸੁ ਪੁਰਖੁ ਦਇਆਲੈ." (ਮਾਝ ਮਃ ੫) ੩. ਨਿਹਾਲ ਹੋਈ. ਦੇਖੋ, ਨਿਹਾਲ. "ਗੁਰਦਰਸਨ ਦੇਖਿ ਨਿਹਾਲੀ." (ਵਾਰ ਰਾਮ ੨. ਮਃ ੫) ੪. ਫ਼ਾ. [نِہالی] ਸੰਗ੍ਯਾ- ਦੁਲਾਈ. ਤੋਸ਼ਕ. "ਇਕਿ ਨਿਹਾਲੀ ਪੈ ਸਵਨਿ." (ਵਾਰ ਆਸਾ)
ਸਰੋਤ: ਮਹਾਨਕੋਸ਼

ਸ਼ਾਹਮੁਖੀ : نِہالی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

informal. quilt
ਸਰੋਤ: ਪੰਜਾਬੀ ਸ਼ਬਦਕੋਸ਼

NIHÁLÍ

ਅੰਗਰੇਜ਼ੀ ਵਿੱਚ ਅਰਥ2

s. f, quilt, a counterpane; comfort.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ