ਨੀਰਨ
neerana/nīrana

ਪਰਿਭਾਸ਼ਾ

ਸੰਗ੍ਯਾ- ਪਰੋਸਣਾ. ਵਰਤਾਉਣ ਦੀ ਕ੍ਰਿਯਾ. ਦੇਖੋ, ਨੀਰ ੪. "ਮੈ ਨੀਰੇ ਅਨਿਕ ਭੋਜਨ ਬਹੁ ਬਿੰਜਨ." (ਸਾਰ ਮਃ ਪ) "ਜੇ ਸਉ ਭੋਜਨ ਮੈ ਨੀਰੇ." (ਵਡ ਮਃ ਪ) "ਜੇ ਸਉ ਅੰਮ੍ਰਿਤ ਨੀਰੀਐ." (ਸ੍ਰੀ ਅਃ ਮਃ ੩) ੨. ਨਦੀਨ ਕੱਢਣ ਦੀ ਕ੍ਰਿਯਾ. ਖੇਤੀ ਵਿੱਚੋਂ ਨਿਕੰਮਾ ਘਾਹ ਨਿਖੇਰਨਾ.
ਸਰੋਤ: ਮਹਾਨਕੋਸ਼

NÍRAN

ਅੰਗਰੇਜ਼ੀ ਵਿੱਚ ਅਰਥ2

s. m. (M.), ) To scatter. Present participle: nireṇdá; Future: niresáṇ; Past participle: níriá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ