ਪਰਿਭਾਸ਼ਾ
ਸੰ. ਸੰਗ੍ਯਾ- ਸ਼ਿਵ. ਮਹਾਭਾਰਤ ਵਿੱਚ ਕਥਾ ਹੈ ਕਿ ਜਿਸ ਵੇਲੇ ਸਮੁੰਦਰ ਰਿੜਕਣ ਤੋਂ ਜ਼ਹਿਰ (ਕਾਲਕੂਟ) ਨਿਕਲੀ, ਤਦ ਉਸ ਦੇ ਅਸਰ ਨਾਲ ਤਿੰਨੇ ਲੋਕ ਵ੍ਯਾਕੁਲ ਹੋਗਏ. ਬ੍ਰਹਮਾ ਦੇ ਕਹਿਣ ਪੁਰ ਸ਼ਿਵ ਕਾਲਕੂਟ ਪੀਗਏ, ਜਿਸ ਕਾਰਣ ਉਨ੍ਹਾਂ ਦਾ ਕੰਠ ਨੀਲਾ ਹੋਗਿਆ."ਨੀਲਕੰਠ ਨਰਹਰਿ ਨਾਰਾਯਣ." (ਹਜਾਰੇ ੧੦) ਹੇ ਅਕਾਲ! ਤੂਹੀ ਨੀਲਕੰਠ ਨ੍ਰਿਸਿੰਹ ਅਤੇ ਜਲਸ਼ਾਯੀ (ਵਿਸਨੁ) ਹੈਂ। ੨. ਮੋਰ। ੩. ਚਿੜਾ. ਚਟਕ। ੪. ਗਰੁੜ। ਪ ਇਸ ਨਾਮ ਦੇ ਕਈ ਸੰਸਕ੍ਰਿਤ ਦੇ ਪ੍ਰਸਿੱਧ ਵਿਦ੍ਵਾਨ ਹੋਏ ਹਨ.
ਸਰੋਤ: ਮਹਾਨਕੋਸ਼