ਨੂਰਮਹਿਲ
nooramahila/nūramahila

ਪਰਿਭਾਸ਼ਾ

ਜਿਲਾ ਜਲੰਧਰ, ਤਸੀਲ ਫਲੌਰ ਦਾ ਇੱਕ ਪਿੰਡ, ਜਿੱਖੇ ਥਾਣਾ ਹੈ. ਰੇਲਵੇ ਸਟੇਸ਼ਨ ਨੂਰਮਹਿਲ ਤੋਂ ਡੇਢ ਮੀਲ ਉੱਤਰ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਾਈਂ ਫਤੇਸ਼ਾਹ ਦਾ ਪ੍ਰੇਮ ਦੇਖਕੇ ਸਤਿਗੁਰੂ ਇੱਥੇ ਠਹਿਰੇ ਹਨ. ਗੁਰੂ ਸਾਹਿਬ ਦੇ ਵਿਰਾਜਣ ਦੇ ਇੱਥੇ ਦੋ ਥਾਂ ਹਨ. ਫਤੇਸ਼ਾਹ ਦੇ ਮਕਬਰੇ ਪਾਸ ਛੀਂਬਿਆਂ ਦੀ ਧਰਮਸਾਲਾ ਪਾਸ ਮੰਜੀਸਾਹਿਬ ਬਣਿਆਹੋਇਆ ਹੈ, ਪੁਜਾਰੀ ਸਿੰਘ ਹੈ। ੨. ਦਸਮਦ੍ਵਾਰ। ੩. ਗ੍ਯਾਨ ਸਹਿਤ ਅੰਤਹਕਰਣ. "ਨੂਰਮਹਲ ਕੋ ਸੋਧਕੈ ਗੁਰੁਬਲ ਧਸੈ ਜੁ ਦਾਸ." (ਗੁਵਿ ੧੦) ੫. ਨੂਰਜਹਾਂ ਬੇਗਮ ਦੀ ਭੀ ਨੂਰਮਹਲ ਸੰਗ੍ਯਾ ਹੈ.
ਸਰੋਤ: ਮਹਾਨਕੋਸ਼