ਪਰਿਭਾਸ਼ਾ
ਫ਼ਾ. [نائِب] ਨਾਯਬ. ਸੰਗਯਾ- ਕਾਰਜ ਵਿੱਚ ਸਹਾਇਤਾ ਦੇਣਵਾਲਾ ਰਾਜੇ ਦਾ ਨਾਇਬ. ਮੰਤ੍ਰੀ. "ਕਾਮ ਨੇਬ ਸਦਿ ਪੁਛੀਐ." (ਵਾਰ ਆਸਾ) "ਕਿਆ ਲਸਕਰ ਕਿਆ ਨੇਬ ਖਵਾਸੀ." (ਵਾਰ ਮਾਝ ਮਃ ੧) ੨. ਪੰਜਾਬ ਵਿੱਚ ਨੇਬ ਸ਼ਬਦ ਕਲਾਲ ਵਾਸਤੇ ਵਰਤਦੇ ਹਨ ਅਰ ਇਸ ਦਾ ਮੂਲ ਨਯ- ਆਬ (ਨਲਕੀ ਨਾਲ ਪਾਣੀ ਖਿੱਚਣ ਵਾਲਾ) ਦਸਦੇ ਹਨ। ੩. ਚੋਬਦਾਰ ਲਈ ਭੀ ਨੇਬ ਸ਼ਬਦ ਆਉਂਦਾ ਹੈ. ਇਸ ਦਾ ਮੂਲ ਨਯ (ਲੈ ਜਾਣਾ) ਹੈ. ਚੋਬਦਾਰ ਅੱਗੇ ਹੋਕੇ ਆਪਣੇ ਪਿੱਛੇ ਲੋਕਾਂ ਨੂੰ ਰਾਜਸਭਾ ਵਿੱਚ ਲੈ ਜਾਂਦਾ ਹੈ.
ਸਰੋਤ: ਮਹਾਨਕੋਸ਼
NEB
ਅੰਗਰੇਜ਼ੀ ਵਿੱਚ ਅਰਥ2
s. m, The name of a caste; a mace bearer.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ