ਨੇਰਾ
nayraa/nērā

ਪਰਿਭਾਸ਼ਾ

ਸੰਗ੍ਯਾ- ਨੇੜਾ. ਸਮੀਪਤਾ. "ਨੇਰਉ ਪਾਇਓ ਤਾਹ." (ਗਉ ਬਾਵਨ ਕਬੀਰ) ੨. ਕ੍ਰਿ. ਵਿ- ਕੋਲੇ. ਪਾਸ. "ਘਟਿ ਘਟਿ ਅੰਤਰਿ ਵਰਤੈ ਨੇਰਾ." (ਮਾਝ ਮਃ ੫) ੩. ਵਿ- ਨਿੱਕੈ. ਛੋਟਾ. "ਜਹ ਆਪਨ ਊਚ, ਅਪਨਆਪਿ ਨੇਰਾ." (ਸੁਖਮਨੀ)
ਸਰੋਤ: ਮਹਾਨਕੋਸ਼