ਨੌਥੇਹਾ
nauthayhaa/naudhēhā

ਪਰਿਭਾਸ਼ਾ

ਭਾਈ ਸੰਤੋਖਸਿੰਘ ਜੀ ਦੇ ਲੇਖ ਅਨੁਸਾਰ ਗੁਰੂ ਗੋਬਿੰਦਸਿੰਘ ਸਾਹਿਬ ਮਾਲਵੇ ਵਿੱਚ ਵਿਚਰਦੇ ਇੱਥੇ ਆਏ, ਪਰ ਇਸ ਥਾਂ ਦੇ ਵਸਨੀਕਾਂ ਨੇ ਸਤਿਗੁਰੂ ਨੂੰ ਡੇਰਾ ਕਰਨੋਂ ਵਰਜਿਆ. ਗੁਰੂ ਸਾਹਿਬ ਘੋੜੇ ਤੇ ਸਵਾਰ ਹੋਏ ਹੀ ਟਾਲ੍ਹੀਆਂ ਫੱਤੂ ਸੰਮੂਕੀਆਂ ਨੂੰ ਚਲੇਗਏ. "ਨੌਥੇਹੇ ਜਬ ਸ੍ਰੀ ਪ੍ਰਭੁ ਗਏ। ਤਹਿਂ ਕੇ ਨਰ ਗਣ ਆਵਤ ਭਏ। ਹਾਥ ਜੋਰ ਤਿਨ ਅਰਜ ਗੁਜਾਰੀ। ਆਪ ਚਮੂ ਹਜਰਤ ਕੀ ਮਾਰੀ। ਇਸ ਥਲ ਕੀ ਜੈ ਨਹੀ ਮੁਕਾਮੂ। ਉਤਰੋ ਜਾਇ ਆਗਲੇ ਗ੍ਰਾਮੁ." (ਗੁਪ੍ਰਸੂ)
ਸਰੋਤ: ਮਹਾਨਕੋਸ਼