ਨੌਰੰਗਾਬਾਦ
naurangaabaatha/naurangābādha

ਪਰਿਭਾਸ਼ਾ

ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ ਦਾ ਇੱਕ ਪ੍ਰਸਿੱਧ ਪਿੰਡ, ਜੋ ਬਾਬਾ ਬੀਰਸਿੰਘ ਜੀ ਦਾ ਨਿਵਾਸ ਅਸਥਾਨ ਸੀ. ਇਹ ਤਰਨਤਾਰਨ ਤੋਂ ਚਾਰ ਮੀਲ ਦੱਖਣ ਪੂਰਵ ਹੈ. ਗੁਰਦ੍ਵਾਰੇ ਦੀ ਕਈ ਪਿੰਡਾਂ ਵਿੱਚ ਜ਼ਮੀਨ ਅਤੇ ਮੁਆਫੀ ਹੈ. ੨੭ ਵੈਸਾਖ ਨੂੰ ਮੇਲਾ ਹੁੰਦਾ ਹੈ. ਦੇਖੋ, ਬੀਰਸਿੰਘ ਬਾਬਾ.
ਸਰੋਤ: ਮਹਾਨਕੋਸ਼