ਨੌਸ਼ੇਰਵਾਂ
naushayravaan/naushēravān

ਪਰਿਭਾਸ਼ਾ

ਫ਼ਾ. [نوَشیروان] ਨੌਸ਼ੀਰਵਾਂ. ਈਰਾਨ ਦਾ ਇੱਕ ਪ੍ਰਸਿੱਧ ਨ੍ਯਾਯਕਾਰੀ (ਆ਼ਦਿਲ) ਬਾਦਸ਼ਾਹ, ਜੋ ਕ਼ੁਬਾਦ ਦਾ ਪੁਤ੍ਰ ਅਤੇ ਅਗਨਿਪੂਜਕ ਸੀ. ਇਹ ਸਨ ੫੩੧ ਵਿੱਚ ਤਖ਼ਤ ਤੇ ਬੈਠਾ. ਨੌਸ਼ੀਰਵਾਂ ਨੇ ੪੮ ਵਰ੍ਹੇ ਵਡੇ ਤੇਜ ਪ੍ਰਤਾਪ ਨਾਲ ਰਾਜ ਕੀਤਾ. ਇਸੇ ਦੇ ਸਮੇਂ ਮੁਹ਼ੰਮਦ ਸਾਹਿਬ ਦਾ ਜਨਮ ਹੋਇਆ ਹੈ. "ਅਦਲ ਕੀਤਾ ਨੌਸ਼ੇਰਵਾਂ ਜਸ ਜਗ ਵਿਚ ਛਾਇਆ." (ਜੰਗਨਾਮਾ)
ਸਰੋਤ: ਮਹਾਨਕੋਸ਼