ਨੌ ਵਿਆਕਰਣ
nau viaakarana/nau viākarana

ਪਰਿਭਾਸ਼ਾ

ਐਂਦ੍ਰ, ਚਾਂਦ੍ਰ, ਕਾਂਸ਼ਕ੍ਰਿਤਸੁ, ਆਪਿਸ਼ਲਿ, ਸ਼ਾਕਟਾਯਨ, ਪਾਣਿਨੀਯ, ਆਮਰ, ਜੈਨੇਂਦ੍ਰ ਅਤੇ ਕਲਾਪ (ਕਾਤੰਤ੍ਰ). ਇਹ ਨੌ ਵ੍ਯਾਕਰਣ ਪ੍ਰਧਾਨ ਹਨ. ਅੱਠ ਵ੍ਯਾਕਰਣ ਬਾਬਤ ਦੇਖੋ, ਅਸਟ ਸਾਜਿ ਸਾਜਿ. "ਨੌ ਵਯਾਕਰਣਰੁ ਸਾਸਤ੍ਰ ਖਟ ਨਿਜ ਦ੍ਰਿੜ ਪੜ੍ਹੋ ਸੁਧਾਰ." (ਚਰਿਤ੍ਰ ੨੩੫)
ਸਰੋਤ: ਮਹਾਨਕੋਸ਼