ਬਸਾਉਣਾ
basaaunaa/basāunā

ਪਰਿਭਾਸ਼ਾ

ਕ੍ਰਿ- ਵਸਾਉਣਾ. ਆਬਾਦ ਕਰਨਾ। ੨. ਮਨ ਵਿੱਚ ਧਾਰਨ ਕਰਨਾ. "ਮਨ ਮਾਂਹਿ ਬਸਾਇ." (ਗੁਪ੍ਰਸੂ) ੩. ਵਸ਼ ਚੱਲਣਾ. ਬਲ ਪੈਣਾ. "ਕਾਲੈ ਕਾ ਕਿਛੁ ਨ ਬਸਾਇ." (ਵਾਰ ਸੋਰ ਮਃ ੩) ੪. ਵਰਸਾਉਣਾ. ਵਰਖਾ ਕਰਨੀ. "ਫੂਲ ਸੁਰਾਨ ਬਸਾਏ." (ਦੱਤਾਵ) "ਤਬ ਸਭ ਲੋਗਨ ਫੂਲ ਬਸਾਏ." (ਗੁਪ੍ਰਸੂ)
ਸਰੋਤ: ਮਹਾਨਕੋਸ਼

BASÁUṈÁ

ਅੰਗਰੇਜ਼ੀ ਵਿੱਚ ਅਰਥ2

v. a, To people, to colonize, to cause to dwell, to bring under cultivation, to settle in a country.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ