ਬਾਰੇ
baaray/bārē

ਪਰਿਭਾਸ਼ਾ

ਬਾਲ੍ਯ. ਬਾਲਕ. "ਬਾਰੇ ਬੂਢੇ ਤਰੁਨੇ ਭਈਆ, ਸਭਹੂ ਜਮ ਲੇਜਈਹੈ ਰੇ." (ਬਿਲਾ ਕਬੀਰ) ੨. ਬਾਰ (ਜੰਗਲ) ਵਿੱਚ. "ਟੀਡੁ ਲਵੈ ਮੰਝਿ ਬਾਰੇ." (ਭੁਖਾ ਬਾਰਹਮਾਹਾ) ੩. ਬਲਿਹਾਰੇ. "ਤੇਰੇ ਦਰਸ਼ਨ ਕਉ ਹਮ ਬਾਰੇ." (ਸੁਹੀ ਮਃ ੫) ੪. ਬਾਲਾ ਦੇ. ਭਾਵ- ਦੁਰਗਾ ਦੇ. "ਲਖੇ ਹਾਥ ਬਾਰੇ." (ਚੰਡੀ ੨) ਦੇਵੀ ਦੇ ਹੱਥ ਦੇਖੇ। ੫. ਬਾਲੇ. ਸਾੜੇ. ਦਗਧ ਕੀਤੇ। ੬. ਦੇਖੋ, ਬਾਰਹ ੫। ੭. ਫ਼ਾ. [بارے] ਇੱਕ ਵਾਰ. ਏਕ ਦਫਹ। ੮. ਅੰਤ ਨੂੰ. ਆਖ਼ਿਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بارے

ਸ਼ਬਦ ਸ਼੍ਰੇਣੀ : preposition & adverb

ਅੰਗਰੇਜ਼ੀ ਵਿੱਚ ਅਰਥ

same as ਬਾਬਤ
ਸਰੋਤ: ਪੰਜਾਬੀ ਸ਼ਬਦਕੋਸ਼