ਪਰਿਭਾਸ਼ਾ
ਸੰ. ਅਥਵਾ ਵਿਟ. ਧਾ- ਸੌਂਹ ਖਾਣੀ, ਸ਼ਬਦ ਕਰਨਾ, ਸਖ਼ਤਕਲਾਮੀ ਕਰਨਾ। ੨. ਸੰਗ੍ਯਾ- ਵੈਸ਼੍ਯ. ਵਣਿਜ ਕਰਨ ਵਾਲਾ. "ਦ੍ਵਿਜ ਖਤ੍ਰੀ ਬਿਟ ਸੂਦਰ ਚਾਰੀ." (ਨਾਪ੍ਰ) ੩. ਪਸ਼ੂ ਪੰਛੀਆਂ ਦੀ ਮਲ ਅਤੇ ਬਿੰਠ। ੪. ਲੁੱਚਾ. ਵਿਭਚਾਰੀ. ਜਾਰ. "ਜੌਪੈ ਪਰਦਾਰਾ ਭਜ ਮ੍ਰਿਗਨ ਬਤਾਵੈ ਬਿਟ." (ਭਾਗੁ ਕ) ਜੇ ਪਰਇਸਤ੍ਰੀ ਭੋਗ ਕੇ ਕੋਈ ਲੁੱਚਾ ਮ੍ਰਿਗਾਂ ਦੀ ਨਜੀਰ ਦੱਸੇ, ਤਦ- "ਕਾਨ ਨਾਕ ਖੰਡ ਡੰਡ ਨਗਰ ਨਿਕਾਰੀਐ." ੫. ਕਾਵਯ ਅਨੁਸਾਰ ਨਾਯਕ ਦਾ ਉਹ ਸਖਾ, ਜੋ ਸਾਰੀਆਂ ਕਲਾ ਵਿੱਚ ਪੂਰਾ ਹੋਵੇ। ੬. ਪੰਜਾਬੀ ਵਿੱਚ ਵਿ- ਟਕ ਦਾ ਰੂਪਾਂਤਰ ਅਤੇ ਸੰਖੇਪ ਬਿਟ ਹੈ, ਜਿਸ ਦਾ ਅਰਥ ਅੱਖ ਝਮਕੇ ਬਿਨਾ ਵਿਸ਼ੇਸ ਟਕ ਲਾਉਣਾ ਹੈ, ਜਿਵੇਂ- ਉਹ ਬਿਟ ਬਿਟ ਪਿਆ ਤੱਕਦਾ ਹੈ.
ਸਰੋਤ: ਮਹਾਨਕੋਸ਼